ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਹੜੀ ਕਾਲ ਕੋਠੜੀ ਪਾਇਆ,
   ਕੈਦੋ ਵਰਗਾ ਭਾਜੀ ਮਾਰ?
ਹੁਨਰੋਂ ਸਖਣੇ ਕਲਾ ਪ੍ਰੇਮੀ,
   ਕੀ ਤੂੰ ਪਿੰਜਰੀਂ ਪਾਏ ਨੇ,
ਜਿਨਾਂ ਸਾਹਿੱਤਕ ਤੇਜ ਗਵਾਇਆ,
   ਪਾ ਲਿਹਾਜ਼ਾਂ ਦਾ ਅੰਧਕਾਰ?
ਕੀ ਤੂੰ ਉਹ ਵੀ ਸ਼ਾਇਰ ਟੰਗੇ,
   ਜੋ ਦਬਾਉਂਦੇ ਸੰਗ ਅਪਣਾ,
ਮੁੰਹੋਂ ਫੁਲ ਕਿਰਦੇ ਪਏ ਜਾਪਣ,
   ਤੇ ਵਿੱਚੋਂ ਹਨ ਖਾਰੋ ਖਾਰ?
ਕੀ ਤੂੰ ਉਹ ਵੀ ਲੇਖਕ ਨੱਪੇ,
   ਜੋ ਅਪਣਾ ਹੀ ਰੋਣਾ ਰੋਣ,
ਲੋਕ ਪਿਆਰੋਂ ਪੂਰੀ ਪਤ ਝੜ,
   ਪਰ ਲਾਉਂਦੇ ਨੇ ਲਾਲ ਬਹਾਰ?
ਕੀ ਤੂੰ ਵਿੱਸ ਭਰੀ ਗੰਦਲ ਦੀ,
   ਜ਼ਰਾਂ ਛਿਲਾਈ ਕਰਨੀ ਨਹੀਂ,
ਨਾਂ ਲਈ ਅਣਖਾਂ ਰੋੜੀ ਜਾਂਦੀ,
   ਬਣ ਬੈਠੀ ਗੰਗਾ ਦੀ ਧਾਰ।
ਸੱਚ ਮੈਨੂੰ ਦਸ ਇਹਨਾਂ ਨੂੰ ਵੀ,
   ਕੋਹਲੂ ਅੱਗੇ ਜੋਵੇਂਗਾ।
੬੩.