ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
-ਬੇ ਪਰਬੰਧੀ ਵੰਡ ਕਰਾ ਕੇ,
ਜਿਹੜੇ ਕਰ ਗਏ ਦੇਸ ਖਵਾਰ?
ਓ ਉਸਤਾਦਾ ਮੇਰੀ ਜਾਚੇ,
ਓਹਨਾਂ ਲਈ ਅੱਡ ਨਰਕ ਬਣਾ,
ਜੋ ਸਦੀਆਂ ਦਾ ਹੁਨਰ ਲੁਕਾ ਕੇ,
ਬਨਣਾ ਚਾਹੁੰਦੇ ਚਿਤਰਕਾਰ।
ਪਰ ਕੀ ਤੂੰ ਨਿੱਤ ਨਰਕ ਬਣਾ ਕੇ,
ਦੁਨੀਆਂ ਸੌਖੀ ਕਰ ਦਏਂਗਾ?
ਨਰਕਾਂ ਦੀ ਜੜ ਮੂਲ ਭੁੱਖ ਜੋ,
ਉਸ ਦੀ ਵੀ ਕਰ ਸੋਚ ਵਿਚਾਰ।