ਪੰਨਾ:ਰੂਪ ਲੇਖਾ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਦੇ ਹਿਮਾਲਾ ਤੇ

(੧)

ਜੀਵਨ ਦੇ ਹਿਮਾਲਾ ਤੇ,
ਸਜਰੇ ਖਿਆਲਾਂ ਦੀ,
ਬਰਫ਼ ਨ ਜੰਮੀ ਰਹੇ।
ਵਰਤੋਂ ਦੀਆਂ ਇਕ ਰਸ ਕਿਰਨਾਂ,
ਪਾ ਪਾ ਪੰਘਰਾਂਦਾ ਜਾ,
ਤੇ ਜ਼ੋਰਾਂ-ਮੱਤੀਆਂ ਕੂਲ੍ਹਾਂ,
ਅਪਨੇ ਵਸ ਵਿਚ ਚਲਾਂਦਾ ਜਾ।
ਕੋਈ ਕਵਿਤਾ ਕੂਲ੍ਹ ਬਣੇ,
ਕੋਈ ਚਿਤਰ ਕਾਰੀ ਬਣ ਕੇ,
ਨਿੱਘੀ ਮੌਜ ਦੇਵੇ ਹਰ ਮਨ ਨੂੰ।
ਅਕਲੋਂ ਖਾਲੀ ਥਲ ਉੱਤੇ,
ਨਿਤ ਸੂਝ ਹਰਿਔਲ ਵਿਛਾਂਦਾ ਜਾ।

(੨)


ਜੀਵਨ ਦੇ ਹਿਮਾਲਾ ਤੇ,
ਮੌਲੇ ਹੋਏ ਝੁਕਦੇ ਦਿਸਦੇ,

੩.