ਪੰਨਾ:ਰੂਪ ਲੇਖਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਡਲ੍ਹ ਡਲ੍ਹ ਕਰਦੇ ਤਾਰੇ,
ਗੁਰ ਨਾਨਕ, ਭਗਤ ਕਬੀਰ,
ਮਾਰਕਸ ਤੇ ਲੈਨਿਨ
ਚੁੱਪ-ਖਿੱਚਾਂ ਪਾਂਦੇ।
ਗ਼ਮ-ਰੱਤੀ ਰਾਤ ਹਨੇਰੀ,
ਉਹ ਤਾਰੇ ਕਟਦੇ ਜਾਂਦੇ।

( ੩ )


ਤਾਂ ਦੂਜਾ ਸੋਹਣਾ ਦਿਸਦਾ,
ਜੇ ਉੱਚੇ ਹੋਕੇ ਤੱਕੀਏ।
ਤੂੰ ਧੌਲ ਗਿਰੀ ਤੇ ਚੜ੍ਹ ਜਾ,
ਲੋਕੀ ਨਹੀਂ ਚੜ੍ਹਣਾ ਚਾਹੁੰਦੇ।
ਥੱਲਿਓਂ ਹੀ ਮੂੰਹ ਅੱਡ ਅੱਡ ਕੇ,
ਅਸਮਾਨਾਂ ਵਲ ਪਏ ਤਕਦੇ
ਤੇ ਲਾਉਂਦੇ ਜਾਣ ਕਿਆਫੇ।

੪.