ਪੰਨਾ:ਰੂਪ ਲੇਖਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ

ਹੇ ਕਾਲੀ ਘਟ ਮਤਵਾਲੀਏ,
ਤੂੰ ਵੱਸੀ ਜਾ।
ਹੇ ਨੂਰਾਨੀ ਅੰਗੀਏ,
ਤੂੰ ਲੱਸੀ ਜਾ।
ਕਈ ਗੁਣ ਦੂਰੋਂ ਸੋਭਦੇ,
ਤੂੰ ਦੱਸੀ ਜਾ।
ਹੇ ਨਦੀਏ ਖੇਤ ਲਹਿਰਾਉਣੀਏਂ,
ਨ ਨੱਸੀ ਜਾ।
ਇਸ ਕਲਰੀ ਪਾਸੇ ਵਿਚ ਵੀ,
ਨੀ ਰੱਸੀ ਜਾ।
ਉਜੜੇ ਨੂੰ ਦੂਰੋਂ ਤਕ ਕੇ,
ਨ ਹੱਸੀ ਜਾ।


੫.