ਪੰਨਾ:ਰੂਪ ਲੇਖਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਖਿਆਲ

( ੧)
ਔਹ ਬੱਦਲ ਆਇਆ,
ਆਹ ਕਿਣ ਮਿਣ ਹੋਈ।
ਔਹ ਬਿਰਹੋਂ ਮਾਰੀ,
ਬੁਕੱਲ ਵਿਚ ਰੋਈ।
ਇਹ ਦਿਲ ਦੀ ਤਾਕਤ,
ਹੈ ਰੋੜ੍ਹੀ ਜਾਂਦੀ।
ਅਸ਼ਕੇ ਕਵਿਤਾ ਦੀ
ਰੂਹ ਹੈ ਸਦਵਾਂਦੀ।
(੨ )
ਓਹ ਬੱਦਲ ਝੁਕਿਆ।
ਇਹ ਬਾਰਸ਼ ਆਈ।
ਔਹ ਪੱਥਰ ਚੀਰੀ
ਧਾਰਾ ਹੈ ਧਾਈ।
ਇਸ ਖੇਤ ਵਸਾਏ
ਜੀਵਨ ਲਈ ਨੱਸੀ।
ਪਰ ਸ਼ਾਇਰ ਦੇ ਦਿਲ
ਅੰਦਰ ਨਹੀਂ ਵੱਸੀ।