ਪੰਨਾ:ਰੂਪ ਲੇਖਾ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਈਆਂ

ਲਖ ਜੁਗ ਪਹਿਲਾਂ,
ਸ਼ੀਂਹ, ਬਘੇਲੇ, ਰਿਛ, ਤਕ ਤਕ ਕੇ,
ਹਾਬੜਿਆ ਹੋਇਆ ਪੈਂਦਾ ਸੀ।
ਪਲ ਵਿਚ ਬੇਰੇ ਕਰ ਲੈਂਦਾ ਸਾਂ।
ਚੱਜੋਂ ਜੁਗਤੋਂ ਖਾਲਮ ਖਾਲੀ,
ਜਿਸਮ ਹੰਡਾ ਕੇ ਵਕਤ ਲੰਘਾਇਆ।
ਇਲਮਾਂ ਦੇ ਭੰਡਾਰੇ ਸਾਈਆਂ
ਉਚਿਓਂ ਉੱਚਿਆ ਨੂਰੋ ਨੂਰਾ,
ਕੀ ਓਦੋਂ ਵੀ ਤੇਰਾ ਮੇਰਾ,
ਭਿੰਨ ਭੇਦ ਨਹੀਂ ਸੀ,ਇੱਕੋ ਸਾਂ?



੧੫.