ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਬੁੱਤ ਘਾੜੇ ਨੂੰ
ਓ ਬੁੱਤ ਬਣਾਉਣ ਵਾਲਿਆ!
ਤੂੰ ਆਪਣਾ ਬੁੱਤ ਬਣਾ।
ਜੇ ਦੱਸੇਂ ਅਪਣੇ ਆਪ ਨੂੰ,
ਹੁਨਰ ਦਿਊ ਰੰਗ ਲਾ।
ਹੇ ਬੁੱਤ ਬਣਾਉਣ ਵਾਲਿਆ!
ਤੂੰ ਬੁੱਤ ਬਣਾਉਂਦਾ ਜਾ,ਜੀਵੇਂ!
ਬੇਸ਼ਕ ਹੱਟ ਸਜਾਵਣ ਖਾਤਰ,
ਉੱਚੇ ਨੀਵੇਂ, ਅੱਗੇ ਪਿੱਛੇ,
ਲਾਂਦਾ ਜਾ ਤੂੰ, ਖੂਬ ਫਬਾ ਤੂੰ,
ਪਰ ਸਭਨਾਂ ਦੀ ਸ਼ਾਨ ਨਿਰਾਲੀ ਵਿਚ
ਫ਼ਰਕ ਪਿਆ ਨ ਜਾਪੇ।
ਹਰ ਇਕ ਹੈ ਵੀ
ਤੇ ਜਾਣੇ ਵੀ
ਮੈਂ ਹਾਂ ਹੱਟ ਦੀ
ਸ਼ਾਨ ਅਨੋਖੀ।
੧੭.