ਪੰਨਾ:ਰੂਪ ਲੇਖਾ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀਆ

ਢੋਲੇ ਦੇ ਦਿਨ ਬੀਤ ਗਏ ਨੇਂ,
ਮਾਹੀਏ ਝਨਾਓਂ ਪਾਰ ਪਏ ਨੇਂ,
ਗਿੱਧੇ ਵੀ ਨਹੀਂ ਬੋਲ ਰਹੇ ਨੇਂ,
ਹੁਣ ਤੂੰ ਬੋਲ ਸੁਣਾ।
ਕਵੀਆ! ਅਪਣਾ ਗੀਤ ਬਣਾ ।੧।

ਵਖਰੀ ਲਯ ਸੁਰ, ਵਖਰੀ ਤਾਨ,
ਸ਼ਬਦਾਂ ਦੇ ਵਿਚ ਪਾਵੀਂ ਜਾਨ,
ਦੁਸ਼ਮਨ ਸੁਣਨੋਂ ਨ ਘਬਰਾਨ,
ਦੇਈਂ ਜ਼ਮਾਨੇ ਨੂੰ ਪਲਟਾ।
ਕਵੀਆ! ਅਪਣਾ ਗੀਤ ਸੁਣਾ ।੨।

ਮਿੱਲ ਦੇ ਵਿਚ ਮਜ਼ਦੂਰ ਸੁਣਾਏ,
ਪੈਲੀ ਵਿਚ ਜੱਟ ਗਾਉਂਦਾ ਜਾਏ,
ਗਾਧੀਓਂ ਕਾਮਾ ਹੇਕਾਂ ਲਾਏ,
ਹਰ ਦਿਲ ਦੇ ਵਿਚ ਦੇਈਂ ਵਸਾ।
ਸੁਹਣਾ ਜੇਹਾ ਗੀਤ ਬਣਾ ।੩।

ਲੋਕੀ ਤੈਨੂੰ ਕਹਿਣ ਨਿਕਾਰਾ,
ਇਸ਼ਕੀ ਕੀੜਾ ਕਾਮ-ਪਿਆਰਾ,

੧੮.