ਪੰਨਾ:ਰੂਪ ਲੇਖਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਸ਼ਮੀਰ ਦੀ ਧਰਤੀ

ਰੱਬ ਦੇ ਹੁਨਰਾਂ ਭਰੀ ਤਸਵੀਰ ਨੂੰ,
ਹਿੰਦ ਦੀ ਹੀ ਭਗਤਣੀ ਕਸ਼ਮੀਰ ਨੂੰ,

ਰਾਜਿਆਂ ਤੇ ਆਲਸਾਂ ਨੇ ਘੇਰਿਆ,
ਭਾਗ ਦੇ ਚੱਕਰ ਨੂੰ ਉਲਟਾ ਫੇਰਿਆ।

ਦਾਤੇ ਲਾਈ ਏਸ ਦੀ ਹੀ ਜ਼ਿੰਦਗੀ,
ਹੱਸ ਗਵਾਈ ਅਪਣਿਆਂ ਨੇ ਆਪ ਹੀ।

ਬੋਚਿਆ ਦੁਸ਼ਾਸਨਾਂ ਨੇ ਏਸ ਨੂੰ।
ਧੂ ਲਿਆ ਇਸ ਦੇ ਸੁਹਾਣੇ ਵੇਸ ਨੂੰ।

ਕੇਸ ਪੁੱਟੇ ਲੁੱਟਿਆ ਸ਼ਿੰਗਾਰ ਸਭ,
ਕਰ ਲਏ ਦੁਰਯੋਧਨਾਂ ਨੇ ਵਾਰ ਸਭ।

ਰੋਂਵਦੀ ਤੇ ਵਿਲਕਦੀ ਨੂੰ ਤੱਕਿਆ।
ਦਰਦ ਵਿਨ੍ਹਿਆ ਹਿੰਦ ਰਹਿ ਨ ਸੱਕਿਆ।

ਬੱਸ ਓਹਦਾ ਹਿੰਦ ਓਹਨੂੰ ਬਹੁੜਿਆ,
ਮੌਤ ਦੇ ਮੂੰਹ ਜਾ ਰਹੀ ਲੀਤੀ ਬਚਾ।

ਏਸਦੀ ਜਿੰਦ ਨਾਲ ਹਿੰਦ ਦਾ ਮਾਨ ਹੈ।
ਅੰਤ ਕਲਗੀ ਨਾਲ ਸਿਰ ਦੀ ਸ਼ਾਨ ਹੈ।

੨੪.