ਪੰਨਾ:ਰੂਪ ਲੇਖਾ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਮਲੈਮੀ ਰੂਪ ਦੀ ਸੋਹਣੀ ਵਹੀ,
ਹੁਨਰ ਬਾਰਸ਼ ਬਾਅਦ ਚਮਕੀ ਪੀਂਘ ਹੀ।

ਜਿੰਦ ਹੈ ਦੁਨੀਆਂ ਦੇ ਰਾਜ ਵਿਹਾਰ ਦੀ,
ਚਾਣਕੇ ਦੀ ਸਮਝ ਲੌ ਹੈ ਰੂਹ ਨਿਰੀ।

ਭਾਲਦੇ ਨੇਂ ਸ਼ਾਹ ਸਿਆਣੇ ਏਸ ਨੂੰ,
ਢੂੰਡਦੇ ਨੇਂ ਜਾਂ ਨਿਤਾਣੇ ਏਸ ਨੂੰ।

ਇਹ ਨਹੀਂ ਹੈ ਹੀਰ ਪਾਲੇ ਸਿਦਕ ਨੂੰ,
ਇਹ ਨਹੀਂ ਸੋਹਣੀ ਕਿ ਤਾਰੇ ਇਸ਼ਕ ਨੂੰ।

ਇਸ ਦੇ ਹੱਥ ਜੈ ਮਾਲ ਹੈ ਗਭਰੂ ਲਈ,
ਨਿਤ ਸਿਆਸਤ ਖਾਸ ਵੇਲਾ ਢੂੰਡਦੀ।

ਨਾਮ ਵੇਲੇ ਦਾ ਹੀ ਰਖਿਆ ਭਾਗ ਹੈ,
ਵਕਤ ਦੇ ਹੀ ਹੱਥ ਜੀਵਨ ਵਾਗ ਹੈ।

(੩)


ਪੁੰਨਿਆ ਸਾਹਵੇਂ ਹੈ ਮੱਸਿਆ ਔਹ ਖੜੀ,
ਮਹਿਕ ਅੱਗੇ ਹੈ ਨਿਰੀ ਰੂੜੀ ਪਈ।

ਕੁਹਜਤਾਈਆਂ ਇਸ ਤੇ ਡੁਲ੍ਹੀਆਂ ਹਨ ਕਿਵੇਂ,
ਭੈੜਤਾਈਆਂ ਦੀ ਹੈ ਵੱਡੀ ਮਾਂ ਜਿਵੇਂ।

ਝੁਰੜੀਆਂ ਦਾ ਜਾਲ ਵਿਛਿਆ ਇਸ ਤਰ੍ਹਾਂ,
ਖੁਸ਼ਕ ਛਪੜੀ ਵਿੱਚ ਲੀਕਾਂ ਜਿਸ ਤਰ੍ਹਾਂ।

੨੮.