ਇਹ ਵਰਕਾ ਤਸਦੀਕ ਕੀਤਾ ਗਿਆ ਏ
ਹੈ ਅਜਬ ਕੁਟਣੀ ਤੇ ਹੱਦਾਂ ਤੋਂ ਵਧੀ,
ਈਰਖਾ ਤੇ ਕਹਿਰ ਦੀ ਮੂਰਤ ਜਿਹੀ।
ਖੋਪਰੀ ਤੇ ਵਾਲ ਜਾਪਣ ਇਸ ਤਰ੍ਹਾਂ,
ਬੋ ਭਰੀ ਛਪੜੀ ਚਿ ਜਾਲਾ ਜਿਸ ਤਰ੍ਹਾਂ।
ਰੰਗ ਚੋਂ ਬਦਰੌਂ ਜਿਹੀ ਸੜਿਹਾਂਦ ਹੈ,
ਬੋ ਮਹੀਨੇ ਦੀ ਜਿਵੇਂ ਸੰਗਰਾਂਦ ਹੈ।
ਤਰਸਦੀ ਮੁਟਿਆਰ ਖੇਡੇ ਹੱਥ ਤੇ,
ਲੋਚਦੀ ਗਭਰੂ ਨੂੰ ਰੱਖੇ ਨੱਥ ਕੇ।
ਯਾਦ ਰੱਖੋ ਨਾਂ ਅਵਿਦਿਆ ਏਸ ਦਾ,
ਹਾਲ ਕੀਤਾ ਸੂ ਬੁਰਾ ਇਸ ਦੇਸ ਦਾ।
੨੯.