ਪੰਨਾ:ਰੂਪ ਲੇਖਾ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਦਸਤਾ

ਹੈਂ ਦਿਲ ਦੀਆਂ ਦਸਣੋਂ ਸੰਗੇ ਹੋ,
ਤਾਂ ਗੀਤ ਗੋਬਿੰਦ ਸੁਣਾਉਣਾ ਕੀ?
ਜੇ ਮੀਰਾਂ ਵਾਂਙ ਨਹੀਂ ਨੱਚਣਾ,
ਤਾਂ ਐਵੇਂ ਸ਼ੋਰ ਮਚਾਉਣਾ ਕੀ?
ਕਿਉਂ ਰਹਿਮ ਰਹਿਮ ਹੈਂ ਕੂਕ ਰਿਹਾ,
ਪਰ ਰਹਿਮ ਕਿਤੇ ਵੀ ਦਿੱਸਿਆ ਈ?
ਜੇ ਅੰਦਰ ਵੱਸਿਆ ਉਹ ਨਹੀਂ,
ਤਾਂ ਬਾਹਰੋਂ ਵੇਸ ਬਣਾਉਣਾ ਕੀ?
ਜੀਵਨ ਦਾ ਤੱਤ ਹੈ ਸੰਦਰਤਾ,
ਸੱਤ ਸੁੰਦਰਤਾ ਦਾ ਚਿਤਰਕਲਾ।
ਤੂੰ ਚਿਤਰ ਸ਼ਾਲਾਂ ਰਚਦਾ ਜਾ,
ਮੜ੍ਹੀਆਂ ਤੇ ਪੱਥਰ ਲਾਉਣਾ ਕੀ?
ਕਰ ਪਰਾਂਹ ਸੁਰਾਹੀਆਂ ਜਾਆਂ ਨੂੰ,
ਲੈ ਕਲਮ ਮੁਸੱਵਰ ਬਣ ਜਾ ਹੁਣ,
ਹਾਫਿਜ਼ ਦੇ ਵੇਲੇ ਚਲੇ ਗਏ,
ਮੈ ਖਾਨੇ ਵਿਚੋਂ ਪਾਉਣਾ ਕੀ?
ਇਹ ਜੁਗ ਤਾਂ ਚਿਤਰਕਲਾ ਦਾ ਹੈ,
ਜਨਤਾ ਨੂੰ ਰਜ ਕੇ ਦੇਖਣ ਦੇ,

੩੧.