ਇਹ ਸਫ਼ਾ ਪ੍ਰਮਾਣਿਤ ਹੈ
ਮਾਂ
ਕਾਰੇ ਹੱਥਿਆ ਇਹ ਕੀ ਕੀਤਾ?
ਪਿਓ ਦਾਦੇ ਦਾ ਨੱਕ ਵੱਢ ਲੀਤਾ?
ਇਹ ਬਿਮਾਰੀ ਮੁਲ ਕਿਉਂ ਲੀਤੀ?
ਕੋੜ੍ਹ ਸਮਾਨ ਜਿਸ ਕਾਇਆਂ ਕੀਤੀ।
ਇਹ ਬਿਮਾਰੀ ਅੱਗ ਨਿਆਰੀ,
ਹੈ ਅਮੀਰਾਂ ਦੀ ਹੀ ਪਿਆਰੀ।
ਮੈਂ ਗ੍ਰੀਬਣੀ ਕਿਵੇਂ ਬੁਝਾਵਾਂ?
ਵੈਦਾਂ ਨੂੰ ਦਸਣੋਂ ਘਬਰਾਵਾਂ।
ਔਹ ਸ਼੍ਰੀਕਾ ਹੱਸੇ ਤੈਨੂੰ,
ਆਹ ਗਵਾਂਢੀ ਪੁੱਛੇ ਮੈਨੂੰ।
ਰਾਤ ਪਈ ਲੋਕੀ ਸਭ ਸੁੱਤੇ,
ਪੁੱਤ ਪਿਆ ਜਾ ਮੰਜੀ ਉੱਤੇ।
ਲਟ ਲਟ ਕਰਦਾ ਦੀਵਾ ਲੈਕੇ,
ਅੰਮੀ ਪੁੱਜੀ ਪੁੱਤਰ ਲਾਗੇ।
ਚਾਨਣ ਦੇ ਵਿਚ ਮੁਖੜਾ ਤੱਕਿਆ,
ਅੰਦਰ ਠਰਿਆ ਚਿਹਰਾ ਹੱਸਿਆ।
ਕਹਿੰਦੀ ਸਦਕੇ ਚੜ੍ਹੀ ਜਵਾਨੀ।
ਖਲਕਤ ਸੜਦੀ ਖਸਮਾਂ ਖਾਣੀ।
੩੪.