ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਨਮੋ ਅੰਧਕਾਰੇ
ਉਸ ਪਰਬਤ ਵਿਚ ਇਉਂ ਪਿਆ ਜਾਪੇ,
ਰਾਤ ਪਈ ਹੈ ਗਹਿਣੇ ਲਾਹ ਕੇ।
ਕੋਇਲ ਵਾਂਙ ਨਹੀਂ ਕੂਕ ਸੁਣਾਂਦੀ,
ਕਾਲੀ ਹੈ ਨਹੀਂ ਬਿਰਹੋਂ ਮਾਰੀ।
ਖੇੜੇ ਦੇ ਭੱਠ ਵਿਚ ਨਹੀਂ ਰਹਿੰਦੀ,
ਬਿੰਗ ਕਸਾਬੀ ਇਹ ਨਹੀਂ ਸਹਿੰਦੀ।
ਮਿੱਤਰ ਵਾਕਰ ਕੰਨ ਧਰ ਧਰ ਕੇ,
ਹਾਲ ਮੁਰੀਦਾਂ ਦਾ ਸੁਣਦੀ ਏ।
ਚੁੰਬਕ ਵਾਕਰ ਇਹ ਅਨ੍ਹੇਰਾ,
ਮੇਰੀ ਨਿਗਾਹ ਨੂੰ ਖਿੱਚਾਂ ਪਾਂਦਾ।
ਦਰਦੀ ਦੇ ਵਲ ਨਜ਼ਰ ਵਿਚਾਰੀ,
ਅਪਣੇ ਆਪ ਹੀ ਉੱਡੀ ਜਾਂਦੀ।
ਅਪਣਾ, ਰੋਣਾ ਸੁਣ ਨਹੀਂ ਹਸਦਾ,
ਚੁੱਪ ਰਹਿ ਕੇ ਵੀ ਸਭ ਕੁਝ ਦਸਦਾ।
ਜਿਹੜਾ ਲੈਂਦਾ ਦਿਲ ਦੀਆਂ ਸਾਰਾਂ।
ਓਸ ਹਨੇਰੇ ਨੂੰ ਸਤਿਕਾਰਾਂ।
੩੫.