ਪੰਨਾ:ਰੂਪ ਲੇਖਾ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਸ ਦਾ ਗੀਤ

ਕਮਲੋਂ ਮੋਹਣਾ ਮਾਖਿਓਂ ਮਿੱਠਾ,
ਮੇਰਾ ਦੇਸ ਪਿਆਰਾ,
ਚੰਨ ਸੂਰਜ ਵੀ ਇਹਨੂੰ ਆਖਣ,
ਅਪਣੀ ਅੱਖ ਦਾ ਤਾਰਾ।
ਫਲਸਫੇ ਦੇ ਗ੍ਰੰਥਾਂ ਨੂੰ ਤਕ,
ਦੁਨੀਆਂ ਹੈ ਚੁੰਧਿਆਈ।
ਯੂਰਪ ਇਹਨੂੰ ਮੰਨ ਰਿਹਾ ਹੈ,
ਉੱਚਾ ਇਲਮ-ਮੁਨਾਰਾ।
ਇਹਦੀ ਚਿਤਰਕਾਰੀ ਜਗ ਨੂੰ,
ਆਤਮ ਗਿਆਨ ਸੁਝਾਉਂਦੀ,
ਤ ਸੰਗੀਤ ਕਲਾ ਚੋਂ ਨਿਕਲੀ,
ਬ੍ਰਹਮ ਵਿਦਿਆ ਦੀ ਧਾਰਾ।
ਇਹਦਿਆਂ ਨਾਚਾਂ ਨੇ ਰੰਗ ਲਾਇਆ,
ਉਤਲਾ ਗਿਆਨ ਜਗਾਇਆ।
ਏਸ ਰਮਜ਼ ਦੀ ਮੀਰਾਂ ਰੂਹ ਸੀ,
ਮੋਹਿਆ ਆਲਮ ਸਾਰਾ।
ਇਹਦੀ ਕਵਿਤਾ ਜਗ ਨੂੰ ਭਾਉਂਦੀ,
ਇਹਦੇ ਨਾਟਕ ਖਿਚਦੇ,
ਫਰਸ਼ਾਂ ਤੋਂ ਅਰਸ਼ਾਂ ਤੇ ਖੜਦੇ,
ਦੇਂਦੇ ਅਜਬ ਹੁਲਾਰਾ।

੩੮.