ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/53

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾਨਕ ਗੁਰੂ ਕਬੀਰ ਸਾਹਿਬ ਕੀ,
ਲਹਿ ਸਕਦੇ ਨੇਂ ਮਨ ਤੋਂ?
ਇਹਦਾ ਤੇ ਸਾਨੂੰ ਭੁਲਣਾ ਨਹੀਂ,
ਮੁਗਲ ਸ਼ਹਿਜ਼ਾਦਾ ਦਾਰਾ।
ਇਹਦਾ ਅੰਗ ਅੰਗ ਨ ਹੋਵੇ,
ਤੇਗ ਬਹਾਦਰ ਜੀ ਨੇ।
ਗਰਦਨ ਤੇ ਤਲਵਾਰ ਫਿਰਾਈ,
ਮਤੀ ਦਾਸ ਸਿਰ ਆਰਾ।
ਨਲੂਆ ਤੇ ਫੂਲਾ ਸਿੰਘ ਜਿਸ ਦਿਨ,
ਪਹਿਰੇਦਾਰ ਬਣਾਏ।
ਕੜੇ ਕਬਾਇਲੀ ਬਿਰਕ ਨ ਸੱਕੇ,
ਧੜਕੇ ਸਨ ਜਿਉਂ ਪਾਰਾ।
ਇਸ ਤੋਂ ਰਾਜ਼ ਹਿਮਾਲੀ ਜਿਸ ਦਮ,
ਰੋਰਿਕ ਨੇ ਆ ਲੀਤਾ,
ਤਾਂ ਉਹ ਪਰਬਤ ਨਾਇਕ ਬਣਿਆ,
ਚਿਤਰਕਾਰ ਨਿਆਰਾ।
ਇਹਦੇ ਵਿਚ ਹੀ ਇਹਦਾ ਜੱਨਤ,
ਆਹ ਕਸ਼ਮੀਰ ਸੁਹਾਉਣਾ।
ਸ਼ਾਲ੍ਹਾ! ਨਹੁੰ ਮਾਸ ਰਹੇ ਜੁੜਿਆ,
ਤੋੜੇ ਨ ਹਤਿਆਰਾ।



੩੯.