ਪੰਨਾ:ਰੂਪ ਲੇਖਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗੁਲਦਸਤਾ

ਮਨਸੂਰ ਵਾਂਙ ਸੂਲੀ ਚੜ੍ਹ ਕੇ,
ਜਿੰਦ ਹਕ ਤੇ ਲਾਂਦਾ ਕੋਈ ਕੋਈ।

ਅਪਣੇ ਦਿਲ ਉੱਤੋਂ ਦੂਈ ਦਾ,
ਪਰਦਾ ਉਠਵਾਂਦਾ ਕੋਈ ਕੋਈ।

ਜ਼ਾਹਿਦ ਦਾ ਦਾਰੂ ਚਲਿਆ ਹੈ,
ਸਾਰੇ ਉਲਟੇ ਰਾਹ ਪੈ ਗਏ ਨੇਂ,

ਮੰਦਰ ਮਸਜਿਦ ਮੈ ਖਾਨੇ ਸਨ,
ਪਰ ਪੀਂਦਾ ਪਿਆਂਦਾ ਕੋਈ ਕੋਈ।

ਲੰਮੀਆਂ ਵਾਟਾਂ ਤੇ ਪੈ ਪੈ ਕੇ,
ਅਧਵਾਟੇ ਹੀ ਦਮ ਛੱਡ ਗਏ,

ਸੋਹਣੀ ਦੇ ਵਾਂਙ ਨਿਡਰ ਹੋਕੇ,
ਮੰਜ਼ਿਲ ਤੇ ਜਾਂਦਾ ਕੋਈ ਕੋਈ।

ਆਹ ਮਾਲਾ ਫੇਰੀ ਜਾਂਦਾ ਹੈ,
ਔਹ ਤਸਬੀ ਹੀ ਖੜਕਾਂਦਾ ਹੈ,

ਦੋਵੇਂ ਹਥ ਫੇਰੀ ਕਰਦੇ ਨੇਂ,
ਪਰ ਦਿਲ ਨੂੰ ਫਿਰਾਂਦਾ ਕੋਈ ਕੋਈ।

ਇਸ ਖੁੱਲ੍ਹੀ ਚਿਤਰ ਸ਼ਾਲਾ ਵਿਚ,
ਵਾਧੂ ਦੀ ਗਹਿਮਾ ਗਹਿਮੀ ਹੈ,

੪੦.