ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਡਾਕਟਰ ਰਵਿੰਦਰ ਨਾਥ ਟੈਗੋਰ
ਕਹਿਣੀ ਦੇ ਹੇ ਠਾਕੁਰ,
ਸ਼ਾਂਤੀ ਬਾਗ ਦੇ ਮਾਲੀ,
ਹੁਸਨ-ਖੁਲ੍ਹ ਹਵਾ ਦੇ ਪ੍ਰੇਮੀ,
ਹੁਨਰ ਹਿਮਾਲਾ ਦਿਆ ਸਿਖਰਾ,
ਕਵਿਤਾ ਰਾਧਾਂ ਦਿਆ ਸ਼ਾਮਾ,
ਗੀਤਾ ਜਿਹੀ ਗੀਤਾਂਜਲੀ ਆਖੀ,
ਲਹਿੰਦਾ ਅਰਜਨ ਵਾਂਙ ਨਿਵਾਇਆ।
ਪਰ ਪਤਾ ਈ? ਮਹਾਂ ਕਵੀ ਤਾਂ,
ਨਵਾਂ ਫਲਸਫਾ ਦਸਦਾ,
ਨਵਜੀਵਨ ਲਈ ਤਰਲੇ ਲੈਂਦਾ,
ਸੁਥਰੇ ਖਿਆਲਾਂ ਦੀ ਹੀ,
ਪੂਜਾ ਕਰਨੀ ਚਾਹੁੰਦਾ।
ਪਿਛਲੇ ਸਮੇਂ-ਦਿਓਤੇ ਦੀ ਓਹ,
ਕੀਤੀ ਤੇ ਨਹੀਂ ਭੁਲਦਾ।
ਪਰ ਕਿਸੇ ਵੀ ਮੁੱਲੋਂ,
ਨਵੇਂ ਖਿਆਲ ਦੀ,
ਬਲੀ ਦੇਣੋਂ ਹੈ ਰੁਕਦਾ।
ਤੇਰਾ ਫਲਸਫਾ ਸੀ ਬਹੁਤ ਪੁਰਾਣਾ,
੪੩.