ਇਹ ਵਰਕਾ ਤਸਦੀਕ ਕੀਤਾ ਗਿਆ ਏ
ਰੋਮ ਰੋਮ ਵਿਚ ਰੰਗ ਅਨੋਖਾ ਜਾਣ ਲੱਗਾ।
ਮਸਤੀ ਦੇ ਵਿਚ ਆ ਕੇ ਪੈਲਾਂ ਪਾਣ ਲੱਗਾ।
ਪੈਲੀ-ਰੰਗਤ ਦਾ ਹੁਣ ਝਰਣਾ ਝਰਨ ਲੱਗਾ।
ਮੋਰ,ਅੰਦਰ ਦੀਆਂ ਗੱਲਾਂ ਉੱਚੀ ਕਰਨ ਲੱਗਾ।
ਬੱਦਲ ਦੀ ਧੂਹ ਕਰ ਕੇ ਚੁੱਕਣ ਪੈਰ ਲੱਗਾ।
ਸੱਪ ਸਰਕਿਆ ਸਾਹਵੇਂ ਵਿਸਰਨ ਵੈਰ ਲੱਗਾ।
ਅਜਬ ਹਨੇਰੇ ਵਿੱਚੋਂ ਚਾਨਣ ਪਾਇਆ ਹੈ।
ਬੁੱਧ ਜੀ ਵਾਕਰ ਇਸ ਵਿਚ ਨੂਰ ਸਮਾਇਆ ਹੈ।
੪੬.