ਪੰਨਾ:ਰੂਪ ਲੇਖਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿੰਦੀ ਹੈ ਹੀਰ ਵਿਚਾਰੀ ਦਾ,
ਕੋਈ ਵਾਧਾ ਨਹੀਂ,ਕੋਈ ਦੋਸ਼ ਨਹੀਂ।
ਰਾਂਝਣ ਨੂੰ ਆਪ ਉਕਸਾਇਆ ਸੀ,
ਮਾਪੇ ਮੁਕਰੇ ਸਨ ਕੌਲਾਂ ਤੋਂ।
ਚੰਨੇ ਦੀ ਖਿੱਚ ਨਹੀਂ ਇਹਨੂੰ,
ਉਹ ਤਾਰੇ ਮੱਧਮ ਪਾਉਂਦਾ ਹੈ।
ਇਸ ਵੱਖਰਾ ਚੰਨ ਚਮਕਾਉਣ ਹੈ,
ਜਿਸ ਨੇ ਹਰ ਤਾਰੇ ਦੀ ਰੌਣਕ,
ਖੋਹਣੀ ਨਹੀਂ ਚੌਣੀ ਕਰਨੀ ਹੈ।
 
ਸਮਰਾਜੀ ਜੰਗੀ ਲੀਲਾ ਨੂੰ,
ਤਕਦੇ ਹੀ ਡੋਬਾਂ ਪੈਣ ਪਈਆਂ।
ਤ੍ਰਹਿੰਦੀ ਨਹੀਂ ਹੱਕ ਲੜਾਈ ਤੋਂ,
ਟੁੰਬਦੀ ਪਈ ਹੈ ਮਜ਼ਦੂਰਾਂ ਨੂੰ।


੫੧