ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/66

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਿੱਕੇ ਵਿੱਚ ਵੀ ਜੋਤ

ਤਾਰੇ ਡਲ੍ਹਕੂੰ ਡਲ੍ਹਕੂੰ ਕਰਦੇ,

ਜਦ ਸੂਰਜ ਆਣ ਦਬਾ ਲੈਂਦਾ,

ਅੰਬਰ ਹਿਕ ਵਿਚ ਲੁਕਾਂਦਾ ਹੈ।

ਵੱਡੇ ਦੇ ਉਤੇ ਮਰਦਾ ਨਹੀਂ,

ਨਿਕਚੂ ਤੋਂ ਨਿਕਚੂ ਤਾਰੇ ਵਿਚ,

ਇਕ ਜੋਤ ਨਿਰਾਲੀ ਤਕਦਾ ਹੈ।

ਤੇ ਏਸ ਨਿਗਾਹ ਦੇ ਉਤੇ ਹੀ,

ਰਬ ਰਸ਼ਕ ਜਿਹਾ ਹੀ ਕਰਦਾ ਹੈ।

੫੨.