ਪੰਨਾ:ਰੂਪ ਲੇਖਾ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਲੀ ਨੇ ਫੁੱਲ ਉਡਾਉਣੇ ਨੇਂ,
ਵੇਲਾ ਹੈ ਬਾਗ਼ ਮਹਿਕਾਵੋ ਵੀ।

ਜੋ ਬੈਠੇ ਮੌਜਾਂ ਮਾਣ ਰਹੇ,
ਓਹਨਾਂ ਨੂੰ ਤਾਂ ਸਮਝਾਵੋ ਵੀ।

ਹਰਨਾਖਸ਼ ਨੂੰ ਜੋ ਮੱਤ ਦਏ,
ਇਕੋ ਹੀ ਪੁੱਤ ਬਣਾਵੋ ਵੀ।

ਸੰਸਾਰ ਬਣਾ ਤਾਂ ਬੈਠੇ ਹੋ,
ਪਰ ਮੱਛੀਆਂ ਨੂੰ ਬਚਵਾਵੋ ਵੀ।

ਕਿਉਂ ਪੰਜੇ ਵਹਿਣ ਸੁਕਾਏ ਜ,
ਇਸ ਕੀਤੀ ਤੇ ਸ਼ਰਮਾਵੋ ਵੀ।


੫੪.