ਪੰਨਾ:ਰੂਪ ਲੇਖਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਲ ਦਿਓਤਾ ਸਮਝਿਆ ਆਹਾਂ ਨੂੰ ਝਣਕਾਰ,
ਜਾਣ ਲਿਆ ਕਿ ਮਿੱਝ ਨੇ ਦਿੱਤਾ ਫਰਸ਼ ਸਵਾਰ।
ਉੱਠੀ ਸੀ ਸੜਿਹਾਂਦ ਜੋ ਉਸ ਜਾਤੀ ਮਹਿਕਾਰ,
ਹੌਕੇ ਲੀਤੇ ਗਭਰੂਆਂ ਉਹਨੇ ਲਿਆ ਵਿਚਾਰ,
ਵਜਦੇ ਪਏ ਮਿਰਦੰਗ ਨੇ ਗੱਤ ਦੀ ਲਾਣ ਬਹਾਰ।
ਖੋਪਰੀਆਂ ਜਿਉਂ ਕੈਂਸੀਆਂ ਪਈਆਂ ਬਾਝ ਸ਼ੁਮਾਰ।
ਢਿਡ ਸਨ ਲੰਬੇ ਸਾਹ ਤੇ ਤਬਲੇ ਸਮਝ ਹਜ਼ਾਰ,
ਨਾਰਾਂ ਵੀਣਾਂ ਜਾਤੀਆਂ ਅਥਰਾਂ ਬੱਧੀ ਤਾਰ।
ਗਿਰਝਾਂ ਕਾਂ ਪਖਾਵਜੀ ਬੰਨ੍ਹ ਬੰਨ੍ਹ ਆਏ ਡਾਰ,
ਮਚਿਆ ਤੇ ਮੱਛਰ ਪਿਆ ਉਹ ਕਿਲਕਾਰੀ ਮਾਰ।
ਕੀਤਾ ਤਾਂਡਵ ਨਾਚ ਉਸ ਧਮਕ ਪਿਆ ਸੰਸਾਰ।



੫੬.