ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/71

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਲੌ ਜੀ

ਦਿਲ ਨੂੰ ਨਾ ਰੋਕੋ ਇਲਮਾਂ ਤੋਂ,
ਸਿਰ ਨੂੰ ਨਾ ਟੋਕੋ ਖੋਜਾਂ ਤੋਂ।

ਇਲਮਾਂ ਤੇ ਖੋਜਾਂ ਕਰ ਕੇ ਹੀ,
ਜੀਵਨ ਜੁਗਤੀ ਲਭ ਲਭ ਪੈਂਦੀ।

ਇਹ ਵਰਤੋਂ ਵਿੱਚ ਜਦੋਂ ਆਵੇ,
ਕੁਲ ਫਲਸਫਿਆਂ ਤੋਂ ਵਧ ਜਾਵੇ।

ਅਰਜਨ ਗੁਰ ਸਤਿਆ ਗ੍ਰਹਿ ਕਰ
ਜੁਗਤੀ ਨੂੰ ਜੀਵਨ ਦੇਂਦੇ ਗਏ।

ਪਰ ਜੁਗਤੀ ਵਕਤ ਸਮਾਂ ਤੱਕੇ,
ਜਗ ਖਾਤਰ ਰੰਗ ਵਟਾਂਦੀ ਏ।

ਟਿੱਕੀ ਹੋਵੇ ਉਸ ਰੰਗਤ ਤੇ,
ਨਾ ਨਿੰਦੋ ਨਾਸਤਕਤਾ ਕਹਿ ਕੇ।

ਜਿਉਂ ਵਹਿਣ ਹਿਮਾਲਾ ਤੋਂ ਨਦੀਆਂ,
ਨਿੱਕੀਆਂ ਕੁਝ ਵੱਡੀਆਂ ਅੱਤ ਦੀਆਂ।

ਭਾਵੇਂ ਸਭ ਦੇ ਰਸਤੇ ਵੱਖਰੇ,
ਪਰ ਪੁਜਦੇ ਇੱਕੋ ਟੀਚੇ ਤੇ।

ਸਾਰੇ ਹੀ ਵਡਿਆਂ ਦਾ ਨੁਕਤਾ,
ਇੱਕੋ ਹੈ ਜਗਤ ਪ੍ਰੀਤੀ ਦਾ।

੫੭.