ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਨਸਾਨੀ ਜੁਗ

ਉਠ ਦੇਖ ਮਨਾ ਕੀ ਬਣਿਆ ਹੈ?
ਵਕਤਾਂ ਕੀ ਤਾਣਾ ਤਣਿਆ ਹੈ?

ਹੁਣ ਦੌਰ ਖਿਆਮੀ ਨਹੀਂ ਚਲਣਾ।
ਲੈਲਾ ਮਜਨੂੰ ਪਿੜ ਨਹੀਂ ਮਿਲਣਾ।

ਰੂਮੀ ਦੀ ਦਾਲ ਨਹੀਂ ਗਲਣੀ।
ਹਾਫਿਜ਼ ਦੀ ਸੁਰ ਵੀ ਨਹੀਂ ਰਲਣੀ।

ਹੁਣ ਵਾਰਸ ਦਾ ਰੰਗ ਰਹਿਣਾ ਨਹੀਂ।
ਹਾਸ਼ਮ ਦਾ ਵੀ ਢੰਗ ਰਹਿਣਾ ਨਹੀਂ।

ਸ਼ੰਕਰ ਦੇ ਉੱਤੇ ਰਹਿਣਾ ਕਿਸ?
ਅਦਵੈਤਾਂ ਉੱਤੇ ਬਹਿਣਾ ਕਿਸ?

ਸੋਚੀ ਹੋਈ ਸੋਚ ਵਧਾਉਣੀ ਹੈ।
ਤੇ ਰੱਬੀ ਖੋਜ ਪੁਗਾਉਣੀ ਹੈ।

ਹੁਣ ਰੱਬ ਡਕਾਉਣਾ ਨਹੀਂ ਰਹਿਣਾ।
ਭਰਮਾਂ ਦਾ ਖਿਡਾਉਣਾ ਨਹੀਂ ਰਹਿਣਾ।

੫੯.