ਪੰਨਾ:ਰੂਪ ਲੇਖਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਦਸਤਾ

ਅਜ ਵੱਖਰੀ ਚੀਜ਼ ਸੁਣਾਈਂ,
ਹੁਣ ਵੱਖਰਾ ਰਾਗ ਬਣਾਈਂ।

ਹੋਰਾਂ ਰੰਗਾਂ ਕੀ ਕਰਨਾ?
ਇਕ ਰੰਗ ਮਜੀਠ ਕਰਾਈਂ।

ਸਾਰੀ ਤਸਵੀਰ ਬਣੇ ਆਪੇ,
ਦੋ ਚਾਰ ਲਕੀਰਾਂ ਪਾਈਂ।

ਫੁਲਾਂ ਨੂੰ ਪਾਣੀ ਲਾ ਲੈ,
ਇਹਨਾਂ ਨੂੰ ਫੇਰ ਫਬਾਈਂ।

ਔਹ ਵਖਰੀ ਬੋਲੀ ਬੋਲਣ,
ਤੂੰ ਅਪਣੀ ਠੇਠ ਸੁਣਾਈਂ।

ਲੋਹਿਆ ਲਾਲ ਮਸਾਂ ਹੋਇਆ,
ਵੇਲਾ ਈ ਸੱਟਾਂ ਲਾਈਂ।

ਪਹੁ ਫੁੱਟੀ ਲਾਲੀ ਚਮਕੀ,
ਨੈਣਾਂ ਦੇ ਵਿੱਚ ਵਸਾਈਂ।

੬੧.