ਇਹ ਸਫ਼ਾ ਪ੍ਰਮਾਣਿਤ ਹੈ
ਕਿਹੜੀ ਕਾਲ ਕੋਠੜੀ ਪਾਇਆ,
ਕੈਦੋ ਵਰਗਾ ਭਾਂਜੀ ਮਾਰ?
ਹੁਨਰੋਂ ਸਖਣੇ ਕਲਾ ਪ੍ਰੇਮੀ,
ਕੀ ਤੂੰ ਪਿੰਜਰੀਂ ਪਾਏ ਨੇਂ,
ਜਿਨ੍ਹਾਂ ਸਾਹਿੱਤਕ ਤੇਜ ਗਵਾਇਆ,
ਪਾ ਲਿਹਾਜ਼ਾਂ ਦਾ ਅੰਧਕਾਰ?
ਕੀ ਤੂੰ ਉਹ ਵੀ ਸ਼ਾਇਰ ਟੰਗੇ,
ਜੋ ਦਬਾਉਂਦੇ ਸੰਗ ਅਪਣਾ,
ਮੂੰਹੋਂ ਫੁਲ ਕਿਰਦੇ ਪਏ ਜਾਪਣ,
ਤੇ ਵਿੱਚੋਂ ਹਨ ਖਾਰੋ ਖਾਰ?
ਕੀ ਤੂੰ ਉਹ ਵੀ ਲੇਖਕ ਨੱਪੇ,
ਜੋ ਅਪਣਾ ਹੀ ਰੋਣਾ ਰੋਣ,
ਲੋਕ ਪਿਆਰੋਂ ਪੂਰੀ ਪਤ ਝੜ,
ਪਰ ਲਾਉਂਦੇ ਨੇਂ ਲਾਲ ਬਹਾਰ?
ਕੀ ਤੂੰ ਵਿੱਸ ਭਰੀ ਗੰਦਲ ਦੀ,
ਜ਼ਰਾ ਛਿਲਾਈ ਕਰਨੀ ਨਹੀਂ,
ਨਾਂ ਲਈ ਅਣਖਾਂ ਰੋੜ੍ਹੀ ਜਾਂਦੀ,
ਬਣ ਬੈਠੀ ਗੰਗਾ ਦੀ ਧਾਰ।
ਸੱਚ ਮੈਨੂੰ ਦਸ ਇਹਨਾਂ ਨੂੰ ਵੀ,
ਕੋਹਲੂ ਅੱਗੇ ਜੋਵੇਂਗਾ।
੬੩.