ਪੰਨਾ:ਰੂਪ ਲੇਖਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇ-ਪਰਬੰਧੀ ਵੰਡ ਕਰਾ ਕੇ,
ਜਿਹੜੇ ਕਰ ਗਏ ਦੇਸ ਖਵਾਰ?

ਓ ਉਸਤਾਦਾ ਮੇਰੀ ਜਾਚੇ,
ਓਹਨਾਂ ਲਈ ਅੱਡ ਨਰਕ ਬਣਾ,

ਜੋ ਸਦੀਆਂ ਦਾ ਹੁਨਰ ਲੁਕਾ ਕੇ,
ਬਨਣਾ ਚਾਹੁੰਦੇ ਚਿਤਰਕਾਰ।

ਪਰ ਕੀ ਤੂੰ ਨਿੱਤ ਨਰਕ ਬਣਾ ਕੇ,
ਦੁਨੀਆਂ ਸੌਖੀ ਕਰ ਦਏਂਗਾ?

ਨਰਕਾਂ ਦੀ ਜੜ੍ਹ ਮੂਲ ਭੁੱਖ ਜੋ,
ਉਸ ਦੀ ਵੀ ਕਰ ਸੋਚ ਵਿਚਾਰ।


੬੪.