ਪੰਨਾ:ਰੂਪ ਲੇਖਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਗੁਲਦਸਤਾ

ਓ ਮਾਲੀ ਫੁਲ ਸਜਾਂਦਾ ਜਾ,
ਇਹ ਬਾਗ ਬਹਿਸ਼ਤ ਬਣਾਂਦਾ ਜਾ।

ਤੈਨੂੰ ਇਹ ਕਿਸ ਨੇ ਦੱਸਿਆ ਸੀ,
ਭਰਮਾਂ ਦੇ ਜਾਲ ਵਿਛਾਂਦਾ ਜਾ?

ਮੁਰਸ਼ਦ ਵੀ ਆਸ਼ਕ ਬਣ ਜਾਵੇ,
ਬੁੱਲ੍ਹੇ ਦੇ ਵਾਕਰ ਗਾਂਦਾ ਜਾ।

ਮਾਲੀ ਨਾ ਤੋੜੀਂ ਕੰਡਿਆਂ ਨੂੰ,
ਕੰਡਿਆਂ ਦੇ ਫੁਲ ਬਣਾਂਦਾ ਜਾ।

ਇਹ ਹੱਕ ਕਿਵੇਂ ਤੂੰ ਲੀਤਾ ਪਈ,
ਅੰਮ੍ਰਿਤ ਵਿਚ ਜ਼ਹਿਰ ਮਿਲਾਂਦਾ ਜਾ।

ਮੈਂ ਸੁੂਰ ਦਾਸ ਬਣਨਾ ਹੀ ਨਹੀਂ,
ਸਾਮਰਤੱਖ ਚੋਲ੍ਹ ਦਿਖਾਂਦਾ ਜਾ।

ਹਰ ਤਾਰੇ ਦਾ ਮੁਲ ਪਾਉਣਾ ਹੈ,
ਪੁੰਨਿਆ ਨੂੰ ਰਾਜ਼ ਸੁਝਾਂਦਾ ਜਾ।

ਜੇ ਅਰਸ਼ਾਂ ਉੱਤੇ ਰਹਿਣਾ ਈਂ,
ਫਰਸ਼ਾਂ ਦੇ ਭੇਦ ਸੁਣਾਂਦਾ ਜਾ।

ਹਰ ਵਿਚੋਂ ਰੂਪ ਦਖਾ ਪਹਿਲਾਂ,
ਪਿਛੋਂ ਹਰ ਵਿਚ ਸਮਾਂਦਾ ਜਾ।

੭੦.