ਪੰਨਾ:ਰੂਪ ਲੇਖਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੰਜਾਬ ਦਾ ਦਿਲ
(ਗੀਤ——ਢੋਲੇ ਦੀ ਧਾਰਨਾ)

ਲਟ ਪਟੀਆਂ ਪੰਗਾਂਂ ਮਾਹੀ ਵੇ,
ਬੰਨ੍ਹ ਗੱਭਰੂ ਆਏ ਢੋਲਾ।

ਚਦਰਾਂ ਲਕ ਗਿਰਦੇ ਮਾਹੀ ਵੇ,
ਗਲ ਕੁੜਤੇ ਪਾਏ ਢੋਲਾ।

ਅਗਲੇ ਅਲਗੋਜੇ ਮਾਹੀ ਵੇ,
ਔਹ ਜਾਣ ਵਜਾਂਦੇ ਢੋਲਾ।

ਹੱਥ ਕੰਨੀਂ ਧਰ ਕੇ ਮਾਹੀ ਵੇ,
ਪਏ ਹੇਕਾਂ ਲਾਂਦੇ ਢੋਲਾ।

ਹੱਥ ਈਕਣ ਵਜਦੇ ਮਾਹੀ ਵੇ,
ਜੀਕਣ ਖੜਤਾਲਾਂ ਢੋਲਾ।

ਓਪਰੀਆਂ ਖੁਸ਼ੀਆਂ ਮਾਹੀ ਵੇ,
ਨਿਤ ਰਹਿਣ ਦੁਰਾਡੇ ਢੋਲਾ।

ਇਹਨਾਂ ਨੇ ਟੁੰਬੇ ਮਾਹੀ ਵੇ,
ਤਨ ਮਨ ਹਨ ਸਾਡੇ ਢੋਲਾ।

ਬਿਆਸ ਦੇ ਜਾਏ ਮਾਹੀ ਵੇ,
ਰਾਵੀ ਦੇ ਪਾਲੇ ਢੋਲਾ।

ਪੰਜਾਬ ਦਾ ਦਿਲ ਨੇ ਮਾਹੀ ਵੇ,
ਇਹ ਮਾਝੇ ਵਾਲੇ ਢੋਲਾ।

੭੧.