ਪੰਨਾ:ਰੂਪ ਲੇਖਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੋਲੀਆਂ

ਸੋਚਾਂ ਜਿਊਣ ਲਈ,
ਪਰ ਜੋਬਨ ਤਿਲਕਿਆ ਕੋਲੋਂ।੧।
ਕਾਲੀ ਰਾਤ ਸਦਾ,
ਜੋਬਨ ਨੂੰ ਚਾਨਣੀ ਲਗਦੀ।੨।
ਤਾਰੇ ਰੋਣ ਪਏ,
ਪਰ ਡਲ੍ਹਕਾਂ ਮਾਰੀ ਜਾਂਦੇ।੩।
ਮੋਰੋ ਖੰਭ ਦਿਓ,
ਮੈਂ ਕਾਨ੍ਹ ਬਣਾਂਗੀ ਆਪੇ।੪।
ਵੰਝਲੀ ਕੂਕ ਪਈ,
ਪਰ ਹੀਰ ਨਹੀਂ ਹੈ ਬੇਲੇ।੫।
ਹੁਸਨ ਜਵਾਨੀ ਵੀ,
ਸਾਵਨ ਦਾ ਬੱਦਲ ਹੋਵੇ।੬।

੭੪.