ਪੰਨਾ:ਰੂਪ ਲੇਖਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਦਸਤਾ

ਜਿਸ ਚਿੱਤਰ ਨੂੰ ਰੰਗ ਲਾਇਆ ਜੇ,
ਓਹਨੂੰ ਤਾਂ ਤੋੜ ਚੜ੍ਹਾ ਜਾਣਾ।
ਦਿੱਸਣ ਹੀਰਾਂ ਰਾਂਝੇ ਪੈਰੀਂ,
ਏਨਾ ਉੱਚਾ ਲਟਕਾ ਜਾਣਾ।
ਜਿਹੜਾ ਉਠਦਾ ਹੈ ਓਹੋ ਹੀ,
ਵਿਜੋਗੀ ਕਿੱਸਾ ਲਿਖਦਾ ਹੈ।
ਹੈ ਆਸ ਤੁਹਾਥੋਂ ਹੀ ਮੈਨੂੰ,
ਸੰਜੋਗੀ ਕਾਵ ਬਣਾ ਜਾਣਾ।
ਹੁਣ ਲਾਲ ਜਿਹਾ ਰੰਗ ਭਾਉਣਾ ਹੈ,
ਜੇ ਪੱਕਾ ਵਾਂਙ ਮਜੀਠ ਚੜ੍ਹੇ।
ਹੋਰਾਂ ਰੰਗਾਂ ਚੜ੍ਹ ਕੇ ਲਹਿਣਾ,
ਪਰ ਰੱਤੇ ਨੇ ਹੈ ਛਾ ਜਾਣਾ।
ਸਾਕੀ ਦਾ ਦਾਰੂ ਚਲਿਆ ਨਹੀਂ,
ਭਾਵੇਂ ਰਜ ਰਜ ਕੇ ਪੀਤਾ ਹੈ।
ਜੇ ਮੇਰਾ ਦਾਰੂ ਕਰਨਾ ਜੇ,
ਤਾਂ ਹੱਥੀਂ ਆਪ ਪਿਆ ਜਾਣਾ।
ਇਸ ਗੁੱਝੀ ਪ੍ਰੇਮ ਬੁਝਾਰਤ ਨੂੰ,
ਮੈਂ ਤਾਂ ਮਰ ਕੇ ਹੀ ਬੁਝਿਆ ਹੈ।
ਗਿਰਧਰ ਜੀ ਨੇ ਬੁੱਤ ਬਣ ਜਾਣਾ,
ਮੀਰਾਂ ਨੇ ਰੰਗ ਜਮਾ ਜਾਣਾ।

੭੫.