ਪੰਨਾ:ਰੂਪ ਲੇਖਾ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਤੈਨੂੰ ਤੇਹ ਹੈ ਇਲਮਾਂ ਦੀ,
ਤਾਂ ਲੜ ਫੜ ਇਲਮ ਪਿਆਰੇ ਦਾ।
ਇਲਮਾਂ ਨੇ ਕੁਹਜੀ ਸ਼ੈ ਤੇ ਵੀ,
ਜੀਵਣ ਦਾ ਰੰਗ ਵਿਖਾ ਜਾਣਾ।
ਸਾਹਿਤ ਨੂੰ ਕਰ ਬਦਨਾਮ ਲਿਆ,
ਗਰਜ਼ਾਂ ਭਰੀਆਂ ਪੜਚੋਲਾਂ ਨੇ,
ਹੁਣ ਚਿੱਤ੍ਰ ਕਲਾ ਤੇ ਮਿਹਰ ਕਰੋ,
ਇਹਨੂੰ ਨਾ ਦਾਗ਼ ਲੁਆ ਜਾਣਾ।
ਤੂੰ ਅੱਖਾਂ ਹੀ ਬੰਦ ਕਰ ਲਈਆਂ,
ਔਹ ਆਇਆ ਹੰਸ ਜ਼ਮਾਨੇ ਦਾ,
ਇਸ ਦੁੱਧ ਨੂੰ ਹੀ ਮੂੰਹ ਲਾਣਾ ਹੈ,
ਪਾਣੀ ਦਾ ਮਾਣ ਰੁਲਾ ਜਾਣਾ।
ਹਿਮੱਤ ਤੋੜੂ ਇਕ ਅੱਖਰ ਹੈ,
ਜਿਸ ਨੂੰ ਕਿ ਭਾਣਾ ਕਹਿੰਦੇ ਨੇਂ,
ਇਸ ਚਤਰ ਨੂੰ ਪਾਰ ਲੁਆ ਜਾਣਾ,
ਸਿੱਧੇ ਨੂੰ ਗਰਕ ਕਰਾ ਜਾਣਾ।


੭੬.