ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਰਫ ਦੀ ਡਲੀ

ਹਵਾਈ ਜਹਾਜ਼ ਨੇ ਅਮਰੀਕਾ ਦੇ ਮਸ਼ਹੂਰ ਸ਼ਹਿਰ 'ਹਿਊਸਟਨ' ਦੇ ਆਕਾਸ਼ ਵਿੱਚ ਚੱਕਰ ਕੱਟਿਆ। ਲੈਂਡਿੰਗ ਲਈ ਆਪਣੀ ਪੁਜੀਸ਼ਨ ਸੈਂਟ ਕੀਤੀ ਤੇ ਦੇਖਦੇ ਹੀ ਦੇਖਦੇ ਹਵਾਈ ਪਟੜੀ 'ਤੇ ਲੈਂਡ ਕਰ ਗਿਆ।

ਵਿਜੈ ਪਹਿਲੀ ਵਾਰ ਹਿਊਸਟਨ ਆਇਆ ਸੀ। ਕੰਪਨੀ ਏਜੰਟ ਹਵਾਈ ਅੱਡੇ 'ਤੇ ਪਹੁੰਚਿਆ ਹੋਇਆ ਸੀ। ਰਸਮੀ ਜਾਣ-ਪਹਿਚਾਣ ਤੋਂ ਬਾਅਦ ਉਹ ਸਿੱਧਾ ਹੋਟਲ ਵੱਲ ਚੱਲ ਪਏ।

ਸਵਾਗਤੀ-ਕਾਊਂਟਰ ਉੱਪਰ ਬਹੁਤ ਹੀ ਸੁੰਦਰ ਦੋ ਲੜਕੀਆਂ ਖੜ੍ਹੀਆਂ ਸਨ। ਦੋਵਾਂ ਨੇ ਖ਼ੁਸ਼ਬੂ ਰੂਪੀ ਮੁਸਕਰਾਹਟ ਬਿਖ਼ੇਰ ਉਨ੍ਹਾਂ ਦਾ ਸਵਾਗਤ ਕੀਤਾ। ਸਾਰੀ ਗੱਲਬਾਤ ਤੇ ਕਾਗ਼ਜ਼ੀ ਕਾਰਵਾਈ ਏਜੰਟ ਨੇ ਕੀਤੀ। ਕੋਲ ਖੜ੍ਹੇ ਵਿਜੈ ਨੇ ਨੋਟ ਕੀਤਾ, ਉਨ੍ਹਾਂ ਦਾ ਗੱਲ ਕਰਨ ਦਾ ਢੰਗ ਬਹੁਤ ਹੀ ਵਧੀਆ ਸੀ। ਹਰ ਗੱਲ 'ਚ ਉਹ 'ਸਰ' ਸ਼ਬਦ ਦੀ ਵਰਤੋਂ ਕਰਦੀਆਂ ਸਨ। 'ਵੈਲਕਮ ਸਰ, ਓ.ਕੇ. ਸਰ, ਥੈਂਕ ਯੂ ਸਰ, ਆਦਿ।

ਝੱਟ ਹੀ ਚੈੱਕ-ਇਨ ਦੀ ਕਾਰਵਾਈ ਪੂਰੀ ਹੋ ਗਈ। ਕਮਰੇ ਦੀ ਚਾਬੀ ਏਜੰਟ ਦੇ ਹੱਥ ਫੜਾ ਉਨ੍ਹਾਂ ਦੱਸਿਆ,"ਸਰ, ਇਹ ਕਮਰਾ ਪਹਿਲੀ ਮੰਜ਼ਿਲ 'ਤੇ ਹੈ। ਤੁਸੀਂ ਸਾਡੇ ਮਹਿਮਾਨ ਹੋ। ਕੋਈ ਤਕਲੀਫ਼ ਹੋਵੇ ਤਾਂ ਸੇਵਾ ਲਈ ਹਾਜ਼ਰ ਹਾਂ। ਹੋਟਲ 'ਚ ਚੈੱਕ-ਇਨ ਕਰਨ ਲਈ ਸ਼ੁਕਰੀਆ।"

ਏਜੰਟ ਨੇ 'ਸ਼ੁਕਰੀਆ' ਕਹਿ ਚਾਬੀ ਫੜੀ ਤੇ ਅੱਗੇ ਵਿਜੈ ਦੇ ਹੱਥ ਫੜਾ ਦਿੱਤੀ, "ਓ.ਕੇ. ਮਿਸਟਰ ਵਿਜੈ, ਹੁਣ ਤੁਸੀਂ ਆਰਾਮ ਕਰੋ। ਜਹਾਜ਼ ਲੇਟ ਹੋ ਗਿਆ ਹੈ ਤੇ 5-6 ਦਿਨ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਹਾਜ਼ ਦੇ ਬੰਦਰਗਾਹ 'ਚ ਪਹੁੰਚਦੇ ਹੀ ਤੁਹਾਨੂੰ ਜਹਾਜ਼ 'ਚ ਪਹੁੰਚਾ ਦਿੱਤਾ ਜਾਵੇਗਾ। ਤਦ ਤੱਕ ਕਿਧਰੇ ਵੀ ਘੁੰਮ-ਫਿਰ ਸਕਦੇ ਹੋ....ਗੁੱਡ-ਡੇ।" ਕਹਿ ਏਜੰਟ ਹੋਟਲ ਦੇ ਬਾਹਰਲੇ ਦਰਵਾਜ਼ੇ ਵੱਲ ਤੁਰ ਪਿਆ।

'ਕਮਾਲ ਹੈ! ਹਰ ਗੱਲ ਪਰਫੈਕਟ। ਨਾ ਰੱਤੀ ਘੱਟ, ਨਾ ਤੋਲਾ ਵੱਧ। ਇਹ ਲੋਕ ਆਪਣੀ ਡਿਊਟੀ ਪ੍ਰਤੀ ਕਿੰਨਾ ਸਪੱਸ਼ਟ ਹਨ। ਸਾਡਾ ਮੁਲਕ ਹੁੰਦਾ ਏਜੰਟ ਨੇ ਟਾਇਮ 'ਤੇ ਆਉਣਾ ਹੀ ਨਹੀਂ। ਲੇਟ ਆ ਕੇ ਤਰਾਂ-ਤਰ੍ਹਾਂ ਦੇ ਬਹਾਨੇ। ਕਈ ਵਾਰ ਖਾਣ-ਪੀਣ ਦਾ ਲਾਲਚ ਤੱਕ ਕੇ ਕਮਰੇ ਤੱਕ ਆ ਜਾਣਗੇ, ਕੀ

11/ਰੇਤ ਦੇ ਘਰ