ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਜਾਣਾ ਕਿੱਥੇ ਹੈ?”

“ਲੁਧਿਆਣੇ।” ਮੈਂ ਦੱਸਿਆ।

“ਲੁਧਿਆਣਾ!” ਉਸਨੇ ਇਕਦਮ ਮੇਰੇ ਵੱਲ ਵੇਖਿਆ। ਚਿਹਰਾ ਫਿੱਕਾ ਜਿਹਾ ਪੈਣ ਲੱਗਾ। “ਵੀਰ ... ਜੀ....ਤੁਸੀਂ... ਲੁਧਿਆਣੇ ਰਹਿੰਦੇ ਹੋ?” ਇਹ ਸ਼ਬਦ ਉਸਨੇ ਇਸ ਤਰ੍ਹਾਂ ਕਹੇ ਜਿਵੇਂ ਅੰਦਰੋਂ ਬੜੀ ਹੀ ਔਖਿਆਈ ਨਾਲ ਬਾਹਰ ਆਏ ਹੋਣ ਤੇ ਉਹ ਇਕਦਮ ਚੁੱਪ ਹੋ ਗਿਆ। ਉਸਦੇ ਚਿਹਰੇ ਦੇ ਹਾਵ-ਭਾਵ ਬਦਲਣ ਲੱਗੇ। ਅੱਖਾਂ ਨੀਵੀਆਂ ਕਰ ਲਈਆਂ। ਦੇਖਦੇ ਹੀ ਦੇਖਦੇ, ਉਸਦੀਆਂ ਅੱਖਾਂ ’ਚ ਪਾਣੀ ਭਰ ਆਇਆ।

ਮੈਂ ਲਗਾਤਾਰ ਉਸ ਵੱਲ ਵੇਖੀ ਜਾ ਰਿਹਾ ਸੀ ਪਰ ਉਸਦੀ ਮਨੋ-ਸਥਿਤੀ ਨੂੰ ਸਮਝ ਨਹੀਂ ਸੀ ਆ ਰਿਹਾ। ਚਿਹਰਾ ਬੜਾ ਅਜੀਬ ਜਿਹਾ ਲੱਗਾ। ਮੈਂ ਹੈਰਾਨ, ‘ਲੁਧਿਆਣਾ’ ਕਹਿਣ ਤੇ ਅਚਾਨਕ ਇਹਨੂੰ ਕੀ ਹੋ ਗਿਆ।

ਮੈਨੂੰ ਆਪਣੇ ਬੈਗ ਵਾਲੀ ਘਟਨਾ ਭੁੱਲ ਗਈ। ਉਸ ਮੁੰਡੇ ਬਾਰੇ ਹੈਰਾਨੀ ਹੋਣ ਲੱਗੀ। ਮੈਂ ਪੁੱਛਿਆ, “ਬਾਈ ਜੀ, ਕੀ ਗੱਲ ਹੋ ਗਈ, ਲੁਧਿਆਣੇ ਦਾ ਨਾਮ ਸੁਣ ਕੇ ਮੇਰੀਆਂ ਅੱਖਾਂ ਕਿਉਂ ਭਰ ਆਈਆਂ? ਯਾਰ ਮੇਰਾ ਪਿੰਡ ਤਾਂ ਜਗਰਾਵਾਂ ਕੋਲ ਹੈ। ਲੁਧਿਆਣੇ ਤਾਂ ਮੈਂ ਸਿਰਫ਼ ਉਤਰਨਾ ਹੈ।”

ਉਹ ਚੁੱਪ ਰਿਹਾ। ਮੈਂ ਉਸੇ ਵੱਲ ਦੇਖਦਾ ਰਿਹਾ। ਕੁੱਝ ਚਿਰ ਬਾਅਦ ਬੋਲਿਆ, “ਵੀਰ ਕੀ ਦੱਸਾਂ, ਲੁਧਿਆਣੇ ਨੂੰ ਮੈਂ ਚਾਹ ਕੇ ਵੀ ਨਹੀਂ ਭੁੱਲ ਸਕਦਾ। ਲੁਧਿਆਣੇ ਨਾਲ ਮੇਰੀ ਜ਼ਿੰਦਗੀ ਦੀਆਂ ਬੜੀਆਂ ਅਹਿਮ ਯਾਦਾਂ ਜੁੜੀਆਂ ਹੋਈਆਂ ਨੇ। ਇਸੇ ਲਈ ਭਾਵੁਕ ਹੋ ਗਿਆ। ਹੋਰ ਕੋਈ ਗੱਲ ਨਹੀਂ। ਚਲੋ ਛੱਡੋ।”

ਮੈਂ ਗੱਲ ਅੱਗੇ ਵਧਾਉਂਦਿਆਂ ਪੁੱਛਿਆ, “ਬਾਈ ਆਪਣਾ ਨਾਮ ਤਾਂ ਦੱਸ, ਮੈਂ ਤਾਂ ਤੇਰਾ ਨਾਮ ਵੀ ਨਹੀਂ ਪੁੱਛਿਆ।”

“ਨਾਮ ਤਾਂ ਵੀਰੇ ਮਾਪਿਆਂ ਨੇ ਬਥੇਰਾ ਸੋਹਣਾ ਰੱਖਿਆ ਸੀ, ਦੀਪਕ। ਜੰਮਣ ’ਤੇ ਬੜੇ ਚਾਅ ਵੀ ਮਨਾਏ ਹੋਣਗੇ। ਦੀਪਕ ਨਾਮ ਰੱਖ ਕੇ ਸੋਚਿਆ ਹੋਊ, ‘ਮੁੰਡਾ ਵੱਡਾ ਹੋ ਕੇ ਸਾਰੇ ਹਨ੍ਹੇਰੇ ਮਿਟਾ ਦੂ।’ ਜਿਵੇਂ ਕਹਿੰਦੇ ਹੁੰਦੇ ਨੇ, ‘ਦੀਪਕ ਬਣ ਕੇ ਤੁਰੀ ਤੂੰ ਮੇਟਣ ਲਈ ਨੇਰ੍ਹੇ, ਚਾਨਣ ਬਣ ਕੇ ਫੈਲ ਜੀ ਤੂੰ ਚਾਰ ਚੁਫ਼ੇਰੇ।’ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇੱਕੋ ਝੱਖੜ ਨੇ, ਨਾ ਦੀਵਾ ਛੱਡਣਾ ਹੈ ਤੇ ਨਾ ਬੱਤੀ....ਤੇ ਬੱਤੀ ਬਿਨਾਂ ਕਾਹਦਾ ਦੀਪਕ। ਦੀਵਾਲੀ ਦੀ ਰਾਤ ਤੋਂ ਬਾਅਦ ਅਗਲੇ ਦਿਨ ਸਵੇਰੇ ਦੀਵੇ ਦੇਖੇ ਨੇ। ਇਕਦਮ ਖ਼ੁਸ਼ਕ ਤੇ ਵਿੱਚ ਮੱਚੀ ਹੋਈ ਬੱਤੀ ਦੀ ਕਾਲਖ਼। ਹੁਣ ਤਾਂ ਵੀਰੇ ਬੱਸ ਉਹ ਦੀਪਕ ਹਾਂ?”

ਦੀਪਕ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਸਨ। ਅਜੇ ਤੱਕ ਕੋਈ ਵੀ ਇੱਕ-ਦੂਜੇ ਨੂੰ ਨਹੀਂ ਸੀ ਜਾਣਦਾ ਪਰ ਸਾਰੇ ਹੀ ਉਸਨੂੰ ਬੜੇ ਧਿਆਨ ਨਾਲ

120/ਰੇਤ ਦੇ ਘਰ