ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

’ਚ ਇਸ਼ਾਰਾ ਕਰ-ਕਰ ਬੋਲ ਰਿਹਾ ਸੀ, “ਐਨਾ ਕੁੱਝ ਵਾਪਰ ਗਿਆ, ਦੱਸੋ ਇਸ ’ਚ ਮੇਰਾ ਕੀ ਕਸੂਰ? ਸਰਬੀ ਦਾ ਕੀ ਕਸੂਰ? ਆਹ ਪ੍ਰੀਤ ਦਾ ਕੀ ਕਸੂਰ? ਸਭ ਕਾਸੇ ਦਾ ਦੋਸ਼ੀ ਕੌਣ?”

“ਕੀ ਮੈਂ, ਕੀ ਸਰਬੀ, ਕੀ ਪ੍ਰੀਤ, ਕੀ ਤੂੰ, ਕੀ ਤੂੰ, ਕੀ ਤੂੰ? ਨਹੀਂ, ਆਪਣੇ ਚੋਂ ਕੋਈ ਨਹੀਂ। ਇਹ ਉਂਗਲ ਕਿਤੋਂ ਹੋਰ ਹੀ ਹਿਲਦੀ ਹੈ। ਆਮ ਲੋਕਾਂ ਦੇ ਜਜ਼ਬਾਤਾਂ ਨੂੰ ਕਿਵੇਂ, ਕਿੱਥੇ ਤੇ ਕਦੋਂ ਲਾਂਬੂ ਲਾਉਣਾ ਹੈ, ਇਹ ਸ਼ੈਤਾਨ ਲੋਕਾਂ ਦੀਆਂ ਚਾਲਾਂ ਨੇ। ਭੋਲੇ ਲੋਕ ਅਸਾਨੀ ਨਾਲ ਮੋਹਰੇ ਬਣ ਜਾਂਦੇ ਹਨ। ਆਹ ਕੁੱਝ ਸੀਟਾਂ ਦੂਰ ਬੈਠੇ ਭਈਏ, ਜਿਨ੍ਹਾਂ ਦਾ ਪ੍ਰੀਤ ਨਾਲ ਕੋਈ ਲੈਣਾ-ਦੇਣਾ ਨਹੀਂ, ਇਹ ਵੀ ਮੋਹਰੇ ਹੀ ਨੇ।”

ਮੈਂ ਵੇਖਿਆ ਕਈ ਸਾਲ ਪਹਿਲਾਂ ਲੱਗੇ ਜ਼ਖ਼ਮ, ਅਜੇ ਵੀ ਅੱਲੇ ਸਨ। ਦੀਪਕ ਦੀ ਜ਼ਖ਼ਮੀ ਰੂਹ ਕੁੱਝ ਕਹਿਣਾ ਚਾਹੁੰਦੀ ਸੀ, ਫੁੱਟ-ਫੁੱਟ ਕੇ ਰੋਣਾ ਚਾਹੁੰਦੀ ਸੀ। ਉਸਦੇ ਜ਼ਖ਼ਮਾਂ ਸਾਹਮਣੇ, ਮੈਨੂੰ ਆਪਣੇ ਜ਼ਖ਼ਮ ਤਾਂ ਝਰੀਟਾਂ ਹੀ ਲੱਗਣ ਲੱਗ ਪਏ ਤੇ ਮੈਂ ਦੀਪਕ ਨੂੰ ਬਾਹਾਂ ’ਚ ਘੁੱਟ ਲਿਆ। ਗੱਡੀ ਦੌੜੀ ਜਾ ਰਹੀ ਸੀ।

໐໐໐

126/ਰੇਤ ਦੇ ਘਰ