ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਕ-ਅੱਪ, ਤਿੱਖੇ ਨੈਣ-ਨਕਸ਼, ਤਰਾਸ਼ਿਆ ਬਦਨ, ਸੁੰਦਰ ਵਾਲ ਤੇ ਪਰਫੈਕਟ ਡਰੈੱਸ ਪਹਿਨੀ ਖੜ੍ਹੀ ਉਹ ਤਾਂ ਸਾਰੀ ਦੀ ਸਾਰੀ ਹੀ ਵਿਜੈ ਦੇ ਮਨ 'ਚ ਲਹਿ ਗਈ। ਉਸ 'ਤੇ ਐਸਾ ਜਾਦੂ ਹੋਇਆ ਕਿ ਉਹ ਉਸ ਵੱਲ ਦੇਖਦਾ ਹੀ ਰਹਿ ਗਿਆ।

ਵਿਜੈ ਨੂੰ ਇਸ ਤਰ੍ਹਾਂ ਖੜ੍ਹਾ ਵੇਖ ਮੈਰੀ ਮਨ ਹੀ ਮਨ ਖੁਸ਼ ਹੋਈ।

"ਮਿਸਟਰ ਵਿਜੈ, ਐਨੀ ਪਰਾਬਲਮ? ਕੀ ਮੈਂ ਕੋਈ ਮੱਦਦ ਕਰ ਸਕਦੀ ਹਾਂ।" ਬੜੇ ਸਲੀਕੇ ਨਾਲ ਉਸ ਪੁੱਛਿਆ।

"ਓ ਨੋ, ਨੋ ਪਰਾਬਲਮ, ਥੈਂਕਸ। ਉਹ ਇਕਦਮ ਪਰਤਿਆ ਪਰ ਦਿਲ ਦੀ ਧੜਕਣ ਕਹਿ ਰਹੀ ਸੀ ਕੁਛ ਹੋ ਚੁੱਕਾ ਹੈ।

"ਮਿਸ ਕੀ ਮੈਂ ਤੁਹਾਡਾ ਨਾਮ ਜਾਣ ਸਕਦਾ ਹਾਂ?" ਉਹ ਕਾਊਂਟਰ ਦੇ ਨਜ਼ਦੀਕ ਹੋ ਕੇ ਮੱਠੀ ਜਿਹੀ ਆਵਾਜ਼ 'ਚ ਬੋਲਿਆ।

"ਯੈਂਸ, ਮੇਰਾ ਨਾਮ ਮੈਰੀ ਹੈ। ਉਹ ਮੁਸਕਰਾਈ ਤੇ ਥੋੜ੍ਹਾ ਚੁੱਪ ਰਹਿਣ ਦਾ ਨਾਟਕ ਜਿਹਾ ਕੀਤਾ।

"ਬਹੁਤ ਛੋਟਾ ਹੈ ਨਾ।" ਨਖ਼ਰਾ ਜਿਹਾ ਕਰਕੇ ਫਿਰ ਬੋਲ ਪਈ।

"ਹਾਂ, ਛੋਟਾ ਹੈ ਪਰ ਬਹੁਤ ਪਿਆਰਾ ਹੈ।" ਵਿਜੈ ਜੋ ਲਗਾਤਾਰ ਉਸ ਵੱਲ ਦੇਖ ਰਿਹਾ ਸੀ, ਮੁਸਕਰਾਇਆ।

"ਪਿਆਰਾ ਹੈ, ਰੀਅਲੀ! ਓ ਬੈਂਕਸ।" ਮੈਰੀ ਦੇ ਚਿਹਰੇ 'ਤੇ ਖੁਸ਼ੀ ਸਾਫ਼-ਸਾਫ਼ ਝਲਕਣ ਲੱਗੀ।

"ਨਾਮ ਵੀ ਬੜਾ ਪਿਆਰਾ ਹੈ ਤੇ ਤੂੰ ਵੀ ਬਹੁਤ ਪਿਆਰੀ ਲੱਗ ਰਹੀ ਹੈਂ।" ਵਿਜੈ ਹੋਰ ਉਤਸ਼ਾਹਤ ਹੋ ਕੇ ਬੋਲਿਆ।

"ਯੂ ਆਰ ਵੈਰੀ ਕਿਊਟ ਮਿਸਟਰ ਵਿਜੈ।" ਉਹ ਖੁੱਲ੍ਹ ਕੇ ਮੁਸਕਰਾਈ ਤੇ ਨਾਲ ਅੱਖਾਂ ਵੀ ਮਟਕਾਈਆਂ।

"ਮਿਸਟਰ ਵਿਜੈ ਮੈਨੂੰ ਇੰਡੀਆ ਅਤੇ ਇਸਦੇ ਲੋਕ ਬੜੇ ਚੰਗੇ ਲਗਦੇ ਹਨ। ਮੈਂ ਇੰਡੀਆ ਬਾਰੇ ਬਹੁਤ ਕੁੱਝ ਜਾਨਣਾ ਚਾਹੁੰਦੀ ਹਾਂ।"

"ਸਵੇਰੇ ਤਾਂ ਤੂੰ ਏਥੇ ਨਹੀਂ ਸੀ?"- ਵਿਜੈ ਨੇ ਇੱਕਦਮ ਗੱਲ ਪਲਟ ਦਿੱਤੀ। 'ਡਰ ਹੋਇਆ ਕਿਤੇ ਇੰਡੀਆ ਬਾਰੇ ਕੋਈ ਐਸੀ ਗੱਲ ਨਾ ਪੁੱਛ ਲਵੇ, ਜਿਸਦਾ ਮੇਰੇ ਕੋਲ ਜਵਾਬ ਨਾ ਹੋਵੇ। ਇੰਡੀਆ ਤਾਂ ਦੂਰ, ਉਸਨੂੰ ਤਾਂ ਪੰਜਾਬ ਜਾਂ ਇਸਦੇ ਇਤਿਹਾਸ ਬਾਰੇ ਵੀ ਪੂਰਨ ਜਾਣਕਾਰੀ ਨਹੀਂ। ਉਸਨੇ ਤਾਂ ਸਿਰਫ਼ ਸਿਲੇਬਸ ਵਾਲੀ ਕਿਤਾਬੀ ਪੜ੍ਹਾਈ ਪੜ੍ਹੀ ਸੀ। ਬਈ ਚੰਗੇ ਨੰਬਰ ਆ ਜਾਣ ਤੇ ਕੋਈ ਨੌਕਰੀ ਮਿਲ ਜਾਵੇ। ਚੰਗੀ ਕਿਸਮਤ, ਜਹਾਜ਼ਾਂ ਦੀ ਨੌਕਰੀ ਮਿਲ ਗਈ ਤੇ ਡਾਲਰਾਂ ਵਿੱਚ ਤਨਖਾਹ ਮਿਲਣ ਲੱਗ ਪਈ। ਆਪਣੇ ਆਪ ਨੂੰ ਹੋਰ ਖੱਬੀ-ਖਾਨ ਸਮਝਣ ਲੱਗ ਪਏ। ਬਥੇਰੇ ਮੇਰੇ ਸਾਥੀ ਵਿਚਾਰੇ ਅਜੇ ਤੱਕ ਵਿਹਲੇ ਧੱਕੇ

14/ਰੇਤ ਦੇ ਘਰ