ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਜਿਉਂਦੇ ਵੀ ਹੈ ਤੇ ਮਾਣਦੇ ਵੀ। ਏਥੇ ਪਿਆਰ ਤੇ ਸੈਕਸ ਦੀ ਖੁੱਲ੍ਹ ਹੈ। ਪਿਆਰ ਕਰੋ, ਸ਼ਾਦੀ ਕਰੋ, ਬਿਨਾਂ ਸ਼ਾਦੀ ਇਕੱਠੇ ਰਹੋ, ਤਲਾਕ ਲਵੋ, ਤੁਹਾਡਾ ਸਿਸਟਮ ਇਨ੍ਹਾਂ ਗੱਲਾਂ ਨੂੰ ਆਰਾਮ ਨਾਲ ਸਵੀਕਾਰ ਕਰਦਾ ਹੈ। ਇੰਡੀਆ ਵਿੱਚ ਅਜਿਹਾ ਨਹੀਂ ਹੈ। ਉੱਥੇ ਸ਼ਾਦੀ ਤੋਂ ਪਹਿਲਾਂ ਮੇਲ-ਜੋਲ ਵੀ ਗੁਨਾਹ, ਪਿਆਰ ਕਰਨਾ ਵੀ ਗੁਨਾਹ, ਬਿਨਾਂ ਸ਼ਾਦੀ ਇਕੱਠੇ ਰਹਿਣਾ ਵੀ ਗੁਨਾਹ, ਤਲਾਕ ਦੀ ਗੱਲ ਵੀ ਗੁਨਾਹ। ਸਾਡੇ ਲਈ ਸ਼ਾਦੀ ਜ਼ਿੰਦਗੀ ਭਰ ਨਿਭਾਉਣ ਦਾ ਰਿਸ਼ਤਾ ਹੈ। ਕਈ ਵਾਰ ਇਹ ਬੰਧਨ, ਨਾ ਚਾਹੁੰਦੇ ਹੋਏ ਵੀ ਨਿਭਾਉਣਾ ਪੈਂਦਾ ਹੈ।”

ਮੈਰੀ ਇਸ ਗੱਲ ਨਾਲ ਸਹਿਮਤ ਨਹੀਂ ਸੀ। ਉਹ ਸ਼ਾਦੀ, ਪਰਿਵਾਰ, ਅਧਿਆਤਮ ਦੇ ਸਬੰਧ ’ਚ ਇੰਡੀਆ ਨੂੰ ਮਹਾਨ ਦੱਸ ਰਹੀ ਸੀ। ਉਸਦਾ ਕਹਿਣਾ ਸੀ, “ਸੈਕਸ ਦੀ ਖੁੱਲ੍ਹ ਮਿਲਣ ਨਾਲ ਜੀਵਨ ਵਧੀਆ ਤੇ ਸੌਖਾ ਹੋ ਜਾਂਦਾ ਹੈ, ਇਹ ਗਲਤ-ਫਹਿਮੀ ਹੈ, ਵਿਜੈ। ਮੰਨਿਆ ਏਥੇ ਬਹੁਤ ਖੁੱਲ੍ਹ ਹੈ ਪਰ ਇਹ ਖੁੱਲ ਲੈ ਕੇ ਵੀ ਅਸੀਂ ਸੰਤੁਸ਼ਟ ਨਹੀਂ। ਸੈਕਸ ਖੁੱਲ੍ਹ ਦੀ ਆੜ ਵਿੱਚ ਕਈ ਵਾਰ ਅਸੀਂ ਇੱਕ-ਦੂਜੇ ਨੂੰ ਸਿਰਫ਼ ਭੋਗਦੇ ਹਾਂ, ਜਾਂ ਚੁੱਪ-ਚਾਪ ਰੇਪ ਕਰਦੇ ਹਾਂ। ਸੈਕਸ ਨੂੰ ਮਾਨਣਾ ਤੇ ਸੈਕਸ ਨੂੰ ਭੋਗਣਾ ਇਸ ਵਿੱਚ ਫ਼ਰਕ ਹੈ ਵਿਜੈ।”

ਵਿਜੈ ਉਲਝਣ ਵਿੱਚ ਪੈ ਗਿਆ, ‘ਯਾਰ ਇਹ ਮੈਰੀ ਦਾ ਟਾਪਿਕ ਹੈ। ਸਕਦਾ ਹੈ, ਏਨ੍ਹਾਂ ਗੱਲਾਂ ਉੱਪਰ ਮੈਂ ਕਿਉਂ ਮੱਥਾ ਮਾਰ ਰਿਹਾਂ। ਮੇਰੇ ਕਹਿਣ ਨਾਲ ਕੁੱਝ ਬਦਲਣ ਵੀ ਨਹੀਂ ਲੱਗਾ। ਸੱਚੀ ਗੱਲ, ਮੈਂ ਤਾਂ ਮੈਰੀ ਨਾਲ ਠਰਕ ਭੋਰਨੀ ਚਾਹੁੰਦਾ ਹਾਂ। ਜੇ ਕੁੱਝ ਹੋਰ ਵੀ ਹੋ ਜਾਵੇ ਤਾਂ ਸੋਨੇ ’ਤੇ ਸੁਹਾਗਾ। ਹੋਰ ਚਾਰ ਦਿਨਾਂ ਨੂੰ ਜਹਾਜ਼ ’ਚ ਚਲੇ ਜਾਣੈ। ਇਹ ਤਾਂ ਬਹੁਤ ਡੂੰਘੀਆਂ ਗੱਲਾਂ ਕਰਨ ਲੱਗ ਪਈ। ਇੰਡੀਆ ਦੀ ਬੜੀ ਤਾਰੀਫ਼ ਕਰ ਰਹੀ ਹੈ। ਇਹ ਕਿਤੇ ਇੰਡੀਆ ਤੋਂ ਕੋਈ ਬੱਚਾ ਗੋਦ ਲੈਣ ਦੇ ਚੱਕਰ ’ਚ ਨਾ ਹੋਵੇ। ਇਹ ਲੋਕ ਰੈਡੀਮੇਡ ਦੇ ਬਹੁਤ ਸ਼ੌਕੀਨ ਨੇ। ਬੱਚਾ ਵੀ ਰੈਡੀਮੇਡ ਮਿਲਜੇ ਕੀ ਮਾੜਾ। ਨੌਂ ਮਹੀਨੇ ਪੇਟ ’ਚ ਰੱਖਣ ਤੇ ਨਾਲੇ ਜੰਮਣ ਦਾ, ਦੋਵੇਂ ਝੰਜਟ ਹੀ ਖ਼ਤਮ। ਇਨ੍ਹਾਂ ਨੂੰ ਫਿੱਗਰ ਦੀ ਵੀ ਜ਼ਿਆਦਾ ਫ਼ਿਕਰ ਰਹਿੰਦੀ ਹੈ।’

‘ਖ਼ੈਰ, ਆਪਾਂ ਨੂੰ ਕੀ। ਗੱਲਾਂ ਖੁੱਲ੍ਹ ਗਈਆਂ, ਹੌਲੀ-ਹੌਲੀ ਹੋਰ ਖੁੱਲ੍ਹ ਜਾਣਗੀਆਂ। ਕੁੜੀ ਦਲੇਰ ਲੱਗਦੀ ਐ ਪਰ ਇੱਕ ਗੱਲ ਜ਼ਰੂਰ, ਇਨਸਾਨ ਕਿਤੇ ਵੀ ਖ਼ੁਸ਼ ਨਹੀਂ।’ ਇੱਥੇ ਹਰ ਤਰ੍ਹਾਂ ਦੀਆਂ ਖੁੱਲ੍ਹੀ ਨੇ, ਮੈਰੀ ਫਿਰ ਵੀ ਖ਼ੁਸ਼ ਨਹੀਂ। ਸਾਡੇ ਉੱਥੇ ਬੰਦਸ਼ਾਂ ਹੀ ਬੰਦਸ਼ਾਂ ਨੇ, ਅਸੀਂ ਵੀ ਖ਼ੁਸ਼ ਨਹੀਂ। ਇਹ ਤਾਂ ਉਹੀ ਗੱਲ ਹੋਈ, ‘ਨਾਨਕ ਦੁਖੀਆ ਸਭੁ ਸੰਸਾਰ।’

ਅੱਜ ਹੋਟਲ ਵਿੱਚ ਵਿਜੈ ਦਾ ਚੌਥਾ ਦਿਨ ਸੀ। ਉਹ ਤੇ ਮੈਰੀ ਰੋਜ਼ ਮਿਲਦੇ ਤੇ ਗੱਲਾਂ ਕਰਦੇ ਰਹਿੰਦੇ। ਮੈਰੀ ਨਾਲ ਉਸਦੀ ਨੇੜਤਾ ਬਹੁਤ ਵਧ ਚੁੱਕੀ ਸੀ। ਕੰਪਨੀ-ਏਜੰਟ ਦਾ ਫੋਨ ਆਇਆ ਕਿ ਪਰਸੋਂ ਸ਼ਾਮ ਤੱਕ ਜਹਾਜ਼ ਬੰਦਰਗਾਹ

19/ਰੇਤ ਦੇ ਘਰ