ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਆ ਜਾਏਗਾ। ਵਿਜੈ ਨੂੰ ਝਟਕਾ ਲੱਗਿਆ, “ਹੈਂਅ... ਪਰਸੋਂ ਸ਼ਾਮ ਨੂੰ ਉਹ ਜਹਾਜ਼ ਵਿੱਚ ਚਲਾ ਜਾਏਗਾ।’ ਉਸਨੂੰ ਮੈਰੀ ਦੀ ਯਾਦ ਆਈ। ਸੋਚਣ ਲੱਗਾ ਕਿ ਇਸਤੋਂ ਬਾਅਦ ਮੈਰੀ ਨਾਲ ਕਦੀ ਵੀ ਮੁਲਾਕਾਤ ਨਹੀਂ ਹੋਵੇਗੀ। ਉਸਦਾ ਮਨ ਉਦਾਸ ਹੋ ਗਿਆ।

‘ਕੀ ਮੇਰੇ ਜਾਣ 'ਤੇ ਮੈਰੀ ਦਾ ਮਨ ਵੀ ਉਦਾਸ ਹੋਵੇਗਾ ? ਸ਼ਾਇਦ ਨਹੀਂ।’

‘ਹੋਟਲ ਵਿੱਚ ਤਾਂ ਹਰ ਰੋਜ਼ ਗੈਸਟ ਆਉਂਦੇ-ਜਾਂਦੇ ਹਨ, ਇਹ ਕਿਸ-'ਕਿਸ ਨੂੰ ਯਾਦ ਕਰਨਗੀਆਂ।’

‘ਨਾਲੇ ਉਹ ਮੇਰੇ ਲਈ ਉਦਾਸ ਕਿਉਂ ਹੋਵੇਗੀ, ਮੈਂ ਵੀ ਤਾਂ ਇੱਕ ਗੈਸਟ ਹਾਂ।’

‘ਨਹੀਂ, ਹੋਰ ਗੈਸਟਾਂ ਦੀ ਹੋਰ ਗੱਲ, ਮੇਰੇ ਲਈ ਉਹ ਜ਼ਰੂਰ ਉਦਾਸ ਹੋਵੇਗੀ।’

‘ਨਹੀਂ ਹੋਵੇਗੀ... ਜ਼ਰੂਰ ਹੋਵੇਗੀ....ਨਹੀਂ ਹੋਵੇਗੀ।’ ਮਨ 'ਚ ਬੜੇ ਖ਼ਿਆਲ ਆ ਰਹੇ ਸਨ। ਬੜਾ ਪ੍ਰੇਸ਼ਾਨ।

ਫੇਰ ਮਨ ’ਚ ਆਇਆ, ਜੇ ਮੈ ਇੱਕ ਦਿਨ ਦੀ ਛੁੱਟੀ ਲੈ ਕੇ ਸਾਰਾ ਦਿਨ ਮੇਰੇ ਨਾਲ ਘੁੰਮੇ ਤਾਂ ਨਜ਼ਾਰਾ ਆ ਜੇ।’

ਗੱਲਾਂ ਕਰ-ਕਰ ਕੇ ਅਜੇ ਵੀ ਉਸਦੀ ਰੂਹ ਨਹੀਂ ਸੀ ਭਰੀ ਤੇ ਉਹ ਮੈਰੀ ਦਾ ਹੋਰ ਸਾਥ ਮਾਨਣਾ ਚਾਹੁੰਦਾ ਸੀ। ਖ਼ਿਆਲਾਂ ਵਿੱਚ ਹੀ ਉਸਨੇ ਮੈਰੀ ਨੂੰ ਘੁੱਟ ਕੇ ਜੱਫੀ ਪਾਈ ਤੇ ਉਸਦੇ ਹੋਠਾਂ ਨੂੰ ਚੁੰਮਿਆ।

‘ਕਾਸ਼, ਮੈਂ ਸੱਚਮੁੱਚ ਮੈਰੀ ਦੇ ਹੋਠਾਂ ਨੂੰ ਚੁੰਮਾਂ।’ ਤੇ ਉਹ ਤਿੰਨ ਵਜੇ ਦਾ ਇੰਤਜ਼ਾਰ ਕਰਨ ਲੱਗਾ।

ਸਹੀ ਤਿੰਨ ਵਜੇ ਮੈਰੀ ਡਿਊਟੀ ’ਤੇ ਆ ਗਈ। ਮੌਕਾ ਦੇਖਦੇ ਹੀ ਵਿਜੈ ਉਸ ਨਾਲ ਗੱਲਾਂ ਕਰਨ ਲੱਗਾ। ਗੱਲਾਂ-ਗੱਲਾਂ ’ਚ ਵਿਜੈ ਨੇ ਸੁਝਾਅ ਦਿੱਤਾ, “ਮੈਰੀ ਅਗਰ ਤੂੰ ਕੱਲ੍ਹ ਨੂੰ ਛੁੱਟੀ ਲੈ ਲਵੇਂ ਤੇ ਮੇਰੇ ਨਾਲ ਘੁੰਮਣ ਚੱਲੇ, ਮਜ਼ਾ ਆ ਜਾਵੇ। ਮੈਂ ਤੇਰੇ ਨਾਲ ਘੁੰਮਣਾ ਚਾਹੁੰਦਾ ਹਾਂ।”

ਨ“ਹੀਂ ਵਿਜੈ, ਮੈਨੂੰ ਫਾਲਤੂ ਘੁੰਮਣਾ ਚੰਗਾ ਨਹੀਂ ਲੱਗਦਾ।”

"ਮੈਰੀ ਨੂੰ ਕਿਹਾ ਸੀ ਇੱਥੇ ਦੇਖਣ ਵਾਲੀਆਂ ਬਹੁਤ ਥਾਵਾਂ ਹਨ।"

“ਠੀਕ ਹੈ ਪਰ ਵਿਜੈ ਤੂੰ ਸਭ ਦੇਖ ਚੁੱਕਾ ਹੈਂ, ਹੋਰ ਦਿਲ ਕਰਦੈ ਹੋਰ ਘੁੰਮ ਲਵੋ।”

“ਮੈਰੀ ਤੇਰੇ ਨਾਲ ਘੁੰਮਣ ਦੀ ਅਲੱਗ ਗੱਲ ਹੈ। ਉਨ੍ਹਾਂ ਥਾਵਾਂ ਨੂੰ ਦੇਖਣ ਦਾ ਮਜ਼ਾ ਹੀ ਹੋਰ ਹੋਵੇਗਾ।”

“ਵਾਹ, ਕਿਆ ਦਲੀਲ ਹੈ।”

20/ਰੇਤ ਦੇ ਘਰ