ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਲੀ ਤੁਰਦਾ ਬਰਿੱਜ਼ ਦੇ ਦਰਵਾਜ਼ੇ ਕੋਲ ਜਾ ਪਹੁੰਚਿਆ। ਫੇਰ ਬਾਹਰ ਖੜ੍ਹੇ ਡਾਕੂਆਂ ਨੂੰ ਘੂਰ-ਘੂਰ ਕੇ ਵੇਖਣ ਲੱਗ ਪਿਆ। ਸ਼ਾਂਤ ਖੜ੍ਹੇ ਡਾਕੂ ਉਸ ਨੂੰ ਦੇਖਦੇ ਰਹੇ। ਪਤਾ ਸੀ ਉਹ ਅੰਦਰ ਬੰਦ ਹੈ, ਕੀ ਕਰੇਗਾ?

ਉਸ ਦੇ ਮਨ ’ਚ ਕੋਈ ਉਬਾਲ ਜਿਹਾ ਉੱਠਿਆ। ਉਹ ਉੱਚੀ ਬੋਲ-ਬੋਲ ਕੇ ਚਿੱਲਾਉਣ ਲੱਗਾ, “ਯੂ ਬਾਸਟਰਡ ਕਿੱਲ ਮੀ, ਕਿੱਲ ਮੀ। ਮਾਰੋ, ਹਰਾਮਜ਼ਾਦੋ ਮਾਰੇ ਗੋਲੀ।” ਉਹ ਛਾਤੀ ਤਾਣ ਰਿਹਾ ਸੀ। ਜ਼ੋਰ-ਜ਼ੋਰ ਦੀ ਚਿੱਲਾ ਰਿਹਾ ਸੀ।

ਫਿਰ ਕੁੱਝ ਦੇਰ ਬਾਅਦ ਗੁੱਸੇ ’ਚ ਬਰਿੱਜ਼ ਦੇ ਦਰਵਾਜ਼ੇ ’ਚ ਜੜੇ ਮੋਟੇ ਸ਼ੀਸ਼ਿਆਂ ’ਤੇ ਜ਼ੋਰ-ਜ਼ੋਰ ਦੀ ਮੁੱਕੀਆਂ ਮਾਰਨ ਲੱਗਾ। ਚਿੱਲਾਉਂਦਾ ਰਿਹਾ, ਮੁੱਕੀਆਂ ਮਾਰਦਾ ਰਿਹਾ ਤੇ ਚਿੱਲਾਉਂਦਾ ਰਿਹਾ। ਆਖ਼ਰ ਹੰਭ ਕੇ ਮੋਟੇ ਸ਼ੀਸ਼ੇ ਨਾਲ ਸਿਰ ਜੋੜ ਕੇ ਰੋਣ ਲੱਗ ਪਿਆ।

ਬੜੇ ਉਦਾਸ ਮਨ ਨਾਲ ਕੈਪਟਨ, ਜੋ ਉਸ ਨੂੰ ਹੀ ਦੇਖ ਰਿਹਾ ਸੀ, ਉੱਠਿਆ। ਸੁਸ਼ੀਲ ਨੂੰ ਮੋਢਿਆਂ ਤੋਂ ਫੜਿਆ, ਅੱਖਾਂ ਪੂੰਝੀਆਂ ਤੇ ਬੁੱਕਲ ’ਚ ਲੈ ਲਿਆ। ਸੁਸ਼ੀਲ ਕੈਪਟਨ ਦੀ ਛਾਤੀ ਨਾਲ ਲੱਗ ਕੇ ਖੜ੍ਹਾ ਵੀ ਰੋ ਰਿਹਾ ਸੀ। ਕੈਪਟਨ ਦਾ ਹੱਥ ਉਸਦੇ ਸਿਰ ਦੇ ਵਾਲਾਂ 'ਚ ਘੁੰਮ ਰਿਹਾ ਸੀ।

36/ਰੇਤ ਦੇ ਘਰ