ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਊਨ ਨੂੰ ਹੱਥਾਂ ’ਚੋਂ ਛੱਡ ਦਿੱਤਾ। ਗਾਊਨ ਨੇ ਸਾਰੀਆਂ ਲੱਤਾਂ ਫਿਰ ਢਕ ਲਈਆਂ।

ਕੁੱਝ ਚਿਰ ਉੱਥੇ ਹੀ ਖੜ੍ਹੀ ਰਹੀ ਤੇ ਆਪਣਾ ਅਕਸ ਸ਼ੀਸ਼ੇ ਅੰਦਰ ਵੇਖਦੀ ਰਹੀ। ਉਸਦਾ ਸਾਹ ਭਾਰੀ-ਭਾਰੀ ਹੋ ਰਿਹਾ ਸੀ। ਉਸਨੂੰ ਆਪਣੇ ਸਾਹ ਦੀ ਆਵਾਜ਼ ਆਪਣੇ ਕੰਨਾਂ ਵਿੱਚ ਸਾਫ਼ ਸੁਣਾਈ ਦੇ ਰਹੀ ਸੀ। ਹੌਲੀ-ਹੌਲੀ ਉਸਦੇ ਆਪਣੇ ਹੀ ਹੱਥ ਫਿਰ ਹਰਕਤ ਕਰਨ ਲੱਗ ਪਏ। ਹੁਣ ਉਸਦੇ ਹੱਥ, ਮੋਢਿਆਂ ਉੱਪਰੋਂ ਗਾਊਨ ਦੀਆਂ ਤਣੀਆਂ ਖਿਸਕਾ ਰਹੇ ਸਨ। ਉਸਨੇ ਵੇਖਿਆ ਕਿ ਉਸਦਾ ਪਹਿਨਿਆ ਗਾਊਨ ਮੋਢਿਆਂ ਤੋਂ ਹੇਠਾਂ ਨੂੰ ਖਿਸਕ ਰਿਹਾ ਸੀ।

‘ਗੋਰੇ ਤੇ ਲਿਸ਼ਕਦੇ ਮੋਢੇ, ਗੋਲ-ਗੋਲ ਸੁੰਦਰ ਡੈਲੇ, ਉੱਪਰ-ਥੱਲੇ ਹੁੰਦੀਆਂ ਛਾਤੀਆਂ, ਭਰਵਾਂ ਸਰੀਰ ਵੇਖ ਉਸਦੀਆਂ ਅੱਖਾਂ ਟੱਡੀਆਂ ਗਈਆਂ। ਸਾਹ ਤੇਜ਼-ਤੇਜ਼ ਵਗਣ ਲੱਗਾ। ਆਪਣੇ ਹੀ ਸਰੀਰ ਦਾ ਤੇਜ਼ ਉਸ ਕੋਲੋਂ ਝੱਲ ਨਾ ਹੋਇਆ ਤੇ ਉਹ ਸ਼ੀਸ਼ੇ ਮੂਹਰਿਉਂ ਭੱਜ ਕੇ ਬੈੱਡ-ਰੂਮ ਵਿੱਚ ਚਲੀ ਗਈ।’

ਅਚਾਨਕ ਖ਼ਿਆਲ ਆਇਆ, ‘ਜੇ ਦਵਿੰਦਰ ਆ ਜਾਂਦਾ ਕੀ ਸੋਚਦਾ।’ ਉਹ ਸ਼ਰਮਾ ਕੇ ਸੁੰਗੜ ਜਿਹੀ ਗਈ।

ਪਰ .. ਪਰ ... ਜਿਸ ਸਵਾਲ ਦਾ ਜਵਾਬ ਉਹ ਲੱਭਣ ਲੱਗੀ ਸੀ, ਉਹ ਤਾਂ ਅਜੇ ਵੀ ਜਿਉਂ ਦਾ ਤਿਉਂ ਖੜ੍ਹਾ ਸੀ। ਦਿਮਾਗ ’ਚ ਹਥੌੜੀ ਦੀ ਕੋਈ ਠਕ-ਠਕ ਹੋ ਰਹੀ ਸੀ। ‘ਦਵਿੰਦਰ ਨੇ ਅਰਬੀ ਔਰਤਾਂ ਨੂੰ ਸੋਹਣੀਆਂ ਤੇ ਸੁੰਦਰ ਕਿਉਂ ਕਿਹਾ?’

ਕਰੀਬ 10 ਵਜੇ ਦਾ ਟਾਈਮ ਸੀ। ਜੱਸੀ ਬਰਿੱਜ਼ ਦੀਆਂ ਪੌੜੀਆਂ ਚੜ੍ਹ ਬਰਿੱਜ਼ ’ਚ ਦਾਖ਼ਲ ਹੋ ਰਹੀ ਸੀ। ਉਸਨੇ ਨਵਾਂ ਸੂਟ ਪਾਇਆ ਹੋਇਆ ਸੀ, ਜੋ ਬੜਾ ਹੀ ਸੋਹਣਾ ਲੱਗ ਰਿਹਾ ਸੀ। ਵਾਲ ਸਟਾਈਲ ਨਾਲ ਬੰਨ੍ਹੇ ਹੋਏ ਤੇ ਹਲਕਾ ਮੇਕ-ਅੱਪ ਵੀ।

ਹੌਲੀ-ਹੌਲੀ ਮਟਕ-ਮਟਕ ਪੈਰ ਧਰਦੀ ਪੌੜੀਆਂ ਚੜ੍ਹੀ ਆਉਂਦੀ, ਉਹ ਬਹੁਤ ਸੁੰਦਰ ਲੱਗ ਰਹੀ ਸੀ। ਜਦ ਹੋਰ ਨੇੜੇ ਆਈ ਤਾਂ ਮੇਰੇ ਅੰਦਰ ਤੇ ਬਾਹਰ ਇੱਕ ਅਜੀਬ ਕਿਸਮ ਦੀ ਸੁਗੰਧ ਫੈਲ ਗਈ। ਸੁਗੰਧ ਤਾਂ ਸਾਰੇ ਬਰਿੱਜ਼ ਵਿੱਚ ਫੈਲ ਗਈ ਸੀ। ਮੈਂ ਕੋਈ ਕੁਮੈਂਟ ਤਾਂ ਨਹੀਂ ਕੀਤਾ ਪਰ ਜੱਸੀ ਦੇ ਸੂਟ ਵੱਲ ਵੇਖ ਕੇ ਮੁਸਕਰਾਇਆ।

ਜੱਸੀ ਵੀ ਮੁਸਕਰਾਈ ਤੇ ਬਿਨਾਂ ਪੁੱਛੇ ਆਪ ਹੀ ਦੱਸਣ ਲੱਗੀ, “ਔਰਤ ਨੂੰ ਨਵੇਂ ਪਿੰਡ, ਨਵੇਂ ਘਰ, ਨਵੀਂ ਥਾਂ, ਨਵੇਂ ਫੰਕਸ਼ਨ ਵਗੈਰਾ ’ਚ ਜਾਣ ਦੀ ਖ਼ੁਸ਼ੀ ਹੁੰਦੀ ਹੈ ਤੇ ਚਾਅ ਵੀ, ਦਵਿੰਦਰ ਹੈਰਾਨ ਹੋਣ ਦੀ ਲੋੜ ਨਹੀਂ?”

“ਜੱਸੀ ਉਹ ਤਾਂ ਠੀਕ ਹੈ ਪਰ ਹੁਣੇ-ਹੁਣੇ ਬੰਦਰਗਾਹ ਤੋਂ ਪਾਇਲਟ ਆਉਣ ਵਾਲਾ ਹੈ, ਜੋ ਜਹਾਜ਼ ਨੂੰ ਅੰਦਰ ਲੈ ਕੇ ਜਾਏਗਾ। ਮੈਂ ਤਾਂ ਇਹ ਸੋਚਦਾਂ

40/ਰੇਤ ਦੇ ਘਰ