ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ੈਸਲੇ ਦੀ ਘੜੀ

ਸਾਗਰ ਏਅਰ-ਲਾਈਨ ਵੱਲੋਂ ਇੰਟਰਵਿਊ ਦਾ ਸੁਨੇਹਾ ਆਉਣ ’ਤੇ ਉਹ ਚਹਿਕ ਉਠੀ। ਆਉਣ-ਜਾਣ ਦਾ ਖਰਚਾ ਤੇ ਠਹਿਰਨ ਦਾ ਸਾਰਾ ਪ੍ਰਬੰਧ ਕੰਪਨੀ ਦਾ ਸੀ। “ਮੰਮੀ-ਮੰਮੀ, ਦੇਖੋ ਬਹੁਤ ਚੰਗੀ ਖ਼ਬਰ ਹੈ, ਖ਼ੁਸ਼ਖ਼ਬਰੀ! ਮੈਨੂੰ ਸਾਗਰ ਏਅਰ-ਲਾਈਨ ਵਿੱਚ ਨੌਕਰੀ ਮਿਲਣ ਜਾ ਰਹੀ ਹੈ। ਬੁਰੇ ਦਿਨ ਖ਼ਤਮ ਤੇ ਚੰਗੇ ਦਿਨ ਸ਼ੁਰੂ।” ਇਹ ਕਹਿੰਦਿਆਂ ਉਹ ਮਾਂ ਦੇ ਗਲੇ ਚਿੰਬੜ ਗਈ।

ਮਾਂ ਨੇ ਅੰਜਲੀ ਨੂੰ ਬੁੱਕਲ ਵਿੱਚ ਘੁੱਟ ਲਿਆ। ਮੱਥਾ ਚੁੰਮਿਆ, ਪਿੱਠ ਥਾਪੜੀ ਤੇ ਖੁਸ਼ ਹੋ ਕੇ ਬੋਲੀ, “ਮੇਰੀ ਬੱਚੀ ਮੈਨੂੰ ਤੇਰੇ ’ਤੇ ਮਾਣ ਹੈ, ਪਤਾ ਸੀ ਤੂੰ ਇੱਕ ਦਿਨ ਜ਼ਰੂਰ ਕਾਮਯਾਬ ਹੋਵੇਗੀ।”

“ਹਾਂ ਮੰਮੀ, ਤੁਹਾਡਾ ਆਸ਼ੀਰਵਾਦ ਜੋ ਮੇਰੇ ਨਾਲ ਹੈ, ਮੈਂ ਜ਼ਰੂਰ ਕਾਮਯਾਬ ਹੋਵਾਂਗੀ।”

“ਪਰ ਬੇਟੀ ਤੂੰ ਤਾਂ ਕਹਿੰਦੀ ਸੀ ਪਹਿਲਾਂ ਇੰਟਰਵਿਊ ਹੋਵੇਗੀ?” ਥੋੜ੍ਹਾ ਸੋਚ ਕੇ ਮੰਮੀ ਨੇ ਪੁੱਛਿਆ।

“ਮੰਮੀ ਇਹ ਇੰਟਰਵਿਊ ਦਾ ਸੁਨੇਹਾ ਹੀ ਹੈ ਪਰ ਇੰਟਰਵਿਊ ’ਤੇ ਜਾਵਾਂਗੀ ਤਾਂ ਨੌਕਰੀ ਵੀ ਮਿਲ ਜਾਏਗੀ, ਕੋਈ ਉਮੀਦ ਤਾਂ ਹੋਈ। ਤੂੰ ਹੀ ਤਾਂ ਕਹਿੰਦੀ ਰਹਿੰਦੀ ਹੈਂ ‘ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ।’ ਮੰਮੀ ਫਿਕਰ ਨਾ ਕਰੋ, ਆਪਣਾ ਵੀ ਸਮਾਂ ਬਦਲਣ ਵਾਲਾ ਹੈ, ਨੌਕਰੀ ਵੀ ਮਿਲੇਗੀ।” ਬੜੇ ਵਿਸ਼ਵਾਸ ਨਾਲ ਇਹ ਕਹਿੰਦਿਆਂ ਉਸਨੇ ਆਪਣੀ ਮਾਂ ਦਾ ਮੱਥਾ ਚੁੰਮਿਆ ਤੇ ਖ਼ੁਸ਼ੀ-ਖ਼ੁਸ਼ੀ ਅੰਦਰ ਨੂੰ ਚਲੀ ਗਈ।

“ਬੇਟੀ ਆਰਾਮ ਨਾਲ ਸੋਚ ਕੇ, ਜਿਸ-ਜਿਸ ਚੀਜ਼ ਦੀ ਵੀ ਜ਼ਰੂਰਤ ਪੈ ਸਕਦੀ ਹੈ, ਸਭ ਹੁਣੇ ਤੋਂ ਸੋਚ ਲੈਣਾ।”

“ਮੰਮੀ ਫ਼ਿਕਰ ਮੱਤ ਕਰੋ, ਮੈਂ ਸਭ ਸੰਭਾਲ ਲਵਾਂਗੀ।”

ਇੰਟਰਵਿਉ ਕਾਲ ਕੀ ਆਈ ਕਿ ਅੰਜਲੀ ਦੇ ਮਨ ਵਿੱਚ ਹੁਣੇ ਤੋਂ ਹੀ ਲੱਡੂ ਫੁੱਟਣ ਲੱਗੇ, ‘ਇੱਕ ਵਾਰ ਸਾਗਰ ਏਅਰ-ਲਾਈਨ ’ਚ ਨੌਕਰੀ ਮਿਲ ਜਾਵੇ, ਮੰਮੀ ਦੇ ਸਾਰੇ ਕੰਮ ਬੰਦ। ਮੁੰਬਈ-ਗੋਆ ਸੈਕਟਰ ਫਲਾਈਟ ਤੇ ਏਅਰ-ਹੋਸਟੈਸ ਬਣ ਕੇ ਜਦ ਮੈਂ ਉਡਾਨ ਭਰੀ ਤਾਂ ਮੰਮੀ ਨੂੰ ਵੀ ਨਾਲ ਸੈਰ ਕਰਾਵਾਂਗੀ। ਮੰਮੀ ਨੂੰ ਗੋਆ ਤੋਂ ਮੁੰਬਈ ਜਹਾਜ਼ ’ਤੇ ਹੀ ਲੈ ਕੇ ਜਾਵਾਂਗੀ। ਭਰਾ ਨੂੰ ਵੀ ਹਵਾਈ

49/ਰੇਤ ਦੇ ਘਰ