ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਸਰ, ਸੁਰੇਸ਼ ਨੇ ਤਾਂ ਦੱਸਿਆ ਸੀ ਕਿ ਤੁਸੀਂ ਏਅਰ-ਲਾਈਨ ਵਿੱਚ ਹਿੱਸੇਦਾਰ ਹੋ, ਇਸ ਲਈ ਇੰਟਰਵਿਊ ਨਾਲ ਤੁਹਾਡਾ ਸਬੰਧ ਤਾਂ ਆਪਣੇ ਆਪ ਹੀ ਹੋ ਗਿਆ। ਮੈਂ ਤਾਂ ਏਹੋ ਸੋਚ ਰਹੀ ਸੀ ਤੁਹਾਡੀ ਗੱਲ ਨਹੀਂ ਮੰਨੀ ਤੇ ਮੈਨੂੰ ਨੌਕਰੀ ਨਹੀਂ ਮਿਲੀ।” ਅੰਜਲੀ ਕੁੱਝ ਹਿੰਮਤ ਨਾਲ ਗੱਲ ਕਰਨ ਲੱਗੀ।

“ਨਹੀਂ, ਇਹ ਗੱਲ ਨਹੀਂ, ਇੰਟਰਵਿਊ ਬੋਰਡ ਨੇ ਜੋ ਕਰਨਾ ਸੀ ਤੇ ਜੋ ਕੀਤਾ, ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ ਤੇ ਆਪਣਾ ਕੰਮ। ਮੈਂ ਕਿਸੇ ਦੇ ਕੰਮ ’ਚ ਦਖ਼ਲਅੰਦਾਜ਼ੀ ਨਹੀਂ ਕਰਦਾ। ਦਖ਼ਲ-ਅੰਦਾਜ਼ੀ ਕਰਨ ਨਾਲ ਉਨ੍ਹਾਂ ਦੀ ਸਹੀ ਨਿਰਣਾ ਲੈਣ ਦੀ ਆਜ਼ਾਦੀ ਖ਼ਤਮ ਹੋ ਜਾਵੇਗੀ ਤੇ ਉਹ ਗਲਤ ਫੈਸਲਾ ਕਰ ਸਕਦੇ ਹਨ, ਕੰਪਨੀ ਦਾ ਨੁਕਸਾਨ ਹੋਵੇਗਾ। ਹਾਂ, ਜੇ ਉਨ੍ਹਾਂ ਨੇ ਮੇਰੀ ਕੋਈ ਸਲਾਹ ਲੈਣੀ ਹੈ ਤਾਂ ਮੈਂ ਸਲਾਹ ਦੇਵਾਂਗਾ, ਵਰਨਾ ਨਹੀਂ। ਮੈਂ ਕੰਮ ਵਿੱਚ ਵਿਸ਼ਵਾਸ ਰੱਖਦਾ ਹਾਂ। ਕੰਮ ਕਰੋ ਵੀ ਤੇ ਕੰਮ ਲਵੋ ਵੀ। ਕੰਮ ਲਵੋ, ਦੱਬ ਕੇ ਲਵੇ ਪਰ ਦਬਾ ਕੇ ਤੇ ਮਜ਼ਬੂਰ ਕਰਕੇ ਨਹੀਂ। ਕਿਸੇ ਦੀ ਅਜ਼ਾਦੀ ਨੂੰ ਖ਼ਤਮ ਕਰੋਗੇ, ਉਸਦੇ ਮਨ ਨੂੰ ਠੇਸ ਪਹੁੰਚੇਗੀ। ਕਿਸੇ ਸਟੇਜ ’ਤੇ ਜਾ ਕੇ ਉਹ ਰਿਐਕਟ ਕਰੇਗਾ ਤੇ ਮੌਕਾ ਆਉਣ ’ਤੇ ਤੁਹਾਨੂੰ ਠੇਸ ਵੀ ਪਹੁੰਚਾ ਸਕਦਾ ਹੈ। ਕੰਪਨੀ ਜਾਂ ਤੁਹਾਡਾ ਕੋਈ ਨੁਕਸਾਨ ਕਰ ਸਕਦਾ ਹੈ।”

ਅੰਜਲੀ ਇਹ ਗੱਲਾਂ ਸੁਣ ਕੇ ਹੈਰਾਨ ਕਿ ਸੇਠ ਜੀ ਇਹ ਕੀ ਕਹਿ ਰਹੇ ਨੇ। ਕੋਈ ਆਕਾਸ਼ਵਾਣੀ ਤਾਂ ਨਹੀਂ ਹੋ ਰਹੀ। ਕੋਈ ਬਿਜਨਸ-ਮੈਨ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਸਕਦਾ ਹੈ, ਇਹ ਤਾਂ ਕਦੇ ਸੋਚਿਆ ਹੀ ਨਹੀਂ। ਗੱਲਾਂ ’ਚ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਕੋਈ ਬਾੱਸ-ਗਿਰੀ ਵਾਲੀ ਗੱਲ ਨਹੀਂ। ਉਹ ਤਾਂ ਸੋਚਦੀ ਸੀ ਇੰਟਰਵਿਊ ਬੋਰਡ ਇੱਕ ਵਿਖਾਵਾ ਹੈ। ਮਾਲਕ ਆਪਣੀ ਪਸੰਦ ਦੀ ਸਿਲੈਕਸ਼ਨ ਲਿਸਟ ਬੋਰਡ ਕੋਲ ਭੇਜ ਦਿੰਦਾ ਹੋਵੇਗਾ ਤੇ ਬੋਰਡ ਉਸ ਉੱਪਰ ਮੋਹਰ ਲਾ ਦਿੰਦਾ ਹੋਵੇਗਾ। ਅੰਜਲੀ ਨੂੰ ਸੁਰੇਸ਼ ਦੀ ਉਹ ਗੱਲ ਯਾਦ ਆਈ, ਜਦ ਉਹ ਦੱਸ ਰਿਹਾ ਸੀ ਕਿ ਸੇਠ ਜੀ ਕਦੇ ਨਿਰਾਸ਼ ਤੇ ਨਾਰਾਜ਼ ਨਹੀਂ ਹੁੰਦੇ।

ਉਹ ਸੇਠ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਲੱਗੀ। ਹੁਣ ਉਹ ਪੂਰੀ ਤਰ੍ਹਾਂ ਰੀਲੈਕਸ ਮਹਿਸੂਸ ਕਰ ਰਹੀ ਸੀ। ਉਸਨੂੰ ਸੇਠ ਜੀ ਦੇ ਇਹ ਵਿਚਾਰ ਵੀ ਚੰਗੇ ਲੱਗਣ ਲੱਗੇ, ‘ਦੱਬ ਕੇ ਕੰਮ ਲਵੋ ਪਰ ਦਬਾ ਕੇ ਨਹੀਂ।’ ਸੇਠ ਜੀ ਬਾਰੇ ਬਣਿਆ ਡਰ ਕਾਫ਼ੀ ਹੱਦ ਤੱਕ ਖ਼ਤਮ ਹੋਣ ਲੱਗਾ ਤੇ ਸਗੋਂ ਉਲਟਾ ਕੋਈ ਖਿੱਚ ਜਿਹੀ ਪੈਦਾ ਹੋ ਰਹੀ ਸੀ।

“ਸਰ ਕੀ ਮੈਨੂੰ ਇਸ ਕੰਪਨੀ ਵਿੱਚ ਕੋਈ ਕੰਮ ਮਿਲ ਸਕਦਾ ਹੈ?” ਉਸਨੇ ਬੇ-ਝਿਜਕ ਹੋ ਸਿੱਧਾ ਹੀ ਪੁੱਛ ਲਿਆ।

“ਬਿਲਕੁਲ ਮਿਲ ਸਕਦਾ ਹੈ। ਤੈਨੂੰ ਕੰਮ ਦੀ ਜ਼ਰੂਰਤ ਹੈ, ਮੈਨੂੰ

59/ਰੇਤ ਦੇ ਘਰ