ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਾਮ ਬਣਾ ਰੱਖਿਆ ਹੈ, ਇੱਕ ਦਿਨ ਅਸੀਂ ਆਜ਼ਾਦੀ ਲੈ ਕੇ ਰਹਾਂਗੇ।’ ਇੱਕ ਦਿਨ ਕੰਮ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਕੋਈ ਟਰੱਕ ਫੇਟ ਮਾਰ ਗਿਆ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਦ ਡੈਡੀ ਜਿੰਦਾ ਸਨ, ਕਾਫ਼ੀ ਲੋਕ ਘਰ ਆਉਂਦੇ ਤੇ ਉਹ ਸਭ ਆਪਣੇ ਮਾਲਕਾਂ ਨੂੰ ਗਾਲਾਂ ਕੱਢਦੇ। ਡੈਡੀ ਦੀ ਮੌਤ ਤੋਂ ਬਾਅਦ ਸਭ ਕੁੱਝ ਬਦਲ ਗਿਆ ਤੇ ਹੁਣ ਕੋਈ ਘਰ ਨਹੀਂ ਸੀ ਆਉਂਦਾ। ਇੱਕ ਭੈੜੇ ਜਿਹੇ ਮੂੰਹ ਵਾਲਾ ਜੋ ਆਪਣੇ-ਆਪ ਨੂੰ ਡੈਡੀ ਦਾ ਸਾਥੀ ਦੱਸਦਾ ਸੀ, ਮਿਲਣ ਬਹਾਨੇ ਇਕੱਲਾ ਘਰ ਆਉਣ ਲੱਗ ਪਿਆ। ਉਹ ਉਸ ਵਕਤ ਘਰ ਆਉਂਦਾ, ਜਦ ਅਸੀਂ ਸਕੂਲ ਗਏ ਹੁੰਦੇ ਤੇ ਮੰਮੀ ਨਾਲ ਕੁੱਝ ਹੋਰ-ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ।

ਮੰਮੀ ਉਸਦਾ ਆਉਣਾ ਪਸੰਦ ਨਹੀਂ ਸੀ ਕਰਦੀ। ਮੰਮੀ ਸਭ ਸਮਝਦੀ ਸੀ। ਸਦਮੇ ਵਿੱਚ ਸੀ ਤੇ ਕੁੱਝ ਦਿਨ ਉਸਨੂੰ ਬਰਦਾਸ਼ਤ ਕਰਦੀ ਰਹੀ। ਇੱਕ ਦਿਨ ਗੱਲਾਂ-ਗੱਲਾਂ ’ਚ ਉਸਨੇ ਮੰਮੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਮੰਮੀ ਉਸਨੂੰ ਟੁੱਟ ਕੇ ਪੈ ਗਈ ਤੇ ਬੁਰੀ ਤਰ੍ਹਾਂ ਝਿੜਕ ਦਿੱਤਾ। ਫਿਰ ਉਹ ਕਦੀ ਨਹੀਂ ਸੀ ਆਇਆ। ਬਾਅਦ ਵਿੱਚ ਮੰਮੀ ਨੇ ਇਹ ਸਭ ਮੈਨੂੰ ਦੱਸਿਆ ਸੀ। ਛੋਟੇ ਭਰਾ ਨਾਲ ਅਸੀਂ ਕੋਈ ਗੱਲ ਨਹੀਂ ਸੀ ਕੀਤੀ।

ਅੰਜਲੀ ਨੂੰ ਉਹ ਸਭ ਯਾਦ ਆ ਰਿਹਾ ਸੀ, ਕਿਵੇਂ ਮੰਮੀ ਨੇ ਔਖੇ ਹੋਹੋ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਝੱਲਦਿਆਂ ਅੰਜਲੀ ਨੂੰ ਪੜ੍ਹਾਇਆ ਤੇ ਬੇਟੇ ਨੂੰ ਵੀ ਪੜ੍ਹਾ ਰਹੀ ਸੀ। ਜਦੋਂ ਵੀ ਮੈਂ ਮੰਮੀ ਨੂੰ ਉਸਦੇ ਮਾਲਕ ਬਾਰੇ ਪੁੱਛਦੀ ਤਾਂ ਮੰਮੀ ਉਸਨੂੰ ਅਸੀਸਾਂ ਦੇਣ ਲੱਗ ਪੈਂਦੀ ਤੇ ਕਿਹਾ ਕਰਦੀ, “ਬੇਟੀ ਰੱਬ ਉਸਦਾ ਭਲਾ ਕਰੇ, ਉਹ ਰੱਬ ਨੂੰ ਮੰਨਣ ਵਾਲਾ ਬਹੁਤ ਸਾਊ ਤੇ ਸਮਾਜ-ਸੇਵੀ ਬੰਦਾ ਹੈ।” ਮੰਮੀ ਉਸਨੂੰ ਸਦਾ ਦੁਆਵਾਂ ਹੀ ਦਿੰਦੀ।

ਅੰਜਲੀ ਸੋਚ ਰਹੀ ਸੀ ਇੱਕ ਮੇਰੇ ਡੈਡੀ ਦਾ ਮਾਲਕ ਸੀ, ਇੱਕ ਮੇਰੀ ਮੰਮੀ ਦਾ ਮਾਲਕ। ਮਾਲਕਾਂ ਬਾਰੇ ਡੈਡੀ ਦੇ ਵਿਚਾਰਾਂ ਵਿੱਚ ਤੇ ਮੰਮੀ ਦੇ ਵਿਚਾਰਾਂ ਵਿੱਚ ਕਿੰਨਾ ਫ਼ਰਕ ਹੈ। ਤੀਜਾ ਇਹ ਮਾਲਕ ਹੈ, ਜਿਸ ਦੇ ਦਫ਼ਤਰ ਵਿੱਚ ਮੈਂ ਬੈਠੀ ਹਾਂ। ਮੈਂ ਕਿਸ ਦੇ ਵਿਚਾਰਾਂ ਨਾਲ ਸਹਿਮਤ ਹੋਵਾਂ, ਡੈਡੀ ਜਾਂ ਮੰਮੀ? ਆਹ ਚਾਹ ਵਾਲੀ ਮਾਈ ਵੀ ਇਸ ਮਾਲਕ ਬਾਰੇ ਕਹਿ ਰਹੀ ਸੀ, ‘ਸੇਠ ਜੀ ਦੇਵਤਾ ਇਨਸਾਨ ਹਨ।’

ਪਰ ਆਹ ‘ਗਿਵ ਐਂਡ ਟੇਕ’ ਵਾਲੀ ਗੱਲ ਕੀ ਹੈ? ਸੇਠ ਜੀ ਦਾ ਕੀ ਮਤਲਬ ਹੋ ਸਕਦਾ ਹੈ। ਕਦੇ ਉਸਨੂੰ ਇਹ ਗੱਲ ਆਮ ਜਿਹੀ ਲੱਗਦੀ।

‘ਇੱਕ ਆਦਮੀ ਤੇ ਔਰਤ ਵਿੱਚ ਵੱਧ ਤੋਂ ਵੱਧ ਕੀ ਹੋ ਸਕਦਾ ਹੈ, ਆਪਣਾ ਆਪ ਇੱਕ ਦੂਜੇ ਨੂੰ ਸਮਰਪਣ, ਹੋਰ ਕੀ?’

‘ਨਹੀਂ, ਜਦ ਆਪਣਾ ਆਪ ਹੀ ਸਮਰਪਣ ਕਰ ਦਿੱਤਾ, ਬਾਕੀ ਬਚਿਆ

61/ਰੇਤ ਦੇ ਘਰ