ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਜ ਨੂੰ ਕੀ ਸਵਾਹ ਬਦਲਾਂਗੇ।” ਇਨ੍ਹਾਂ ਗੱਲਾਂ ਨੇ ਨੀਲਮਾ ਦੇ ਮਨ ਨੂੰ ਬਹੁਤ ਉਤਸ਼ਾਹ ਤੇ ਹਿੰਮਤ ਬਖ਼ਸ਼ੀ ਸੀ।

ਉਸ ਵਕਤ ਪ੍ਰੋਫੈਸਰ ਰਾਜ ਕੁਮਾਰ ਨੇ ਦੋਵਾਂ ਨੂੰ ਸਮਝਾਇਆ, “ਦੇਖੋ, ਜਜ਼ਬਾਤੀ ਹੋ ਕੇ ਕੋਈ ਕਦਮ ਨਾ ਪੁੱਟ ਲੈਣਾ। ਹਾਂ, ਅਗਰ ਸੱਚੇ ਦਿਲੋਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਜਾਤਾਂ-ਧਰਮਾਂ ਦੇ ਚੱਕਰ ਨੂੰ ਛੱਡ ਆਪਣੇ ਮਾਤਾ-ਪਿਤਾ ਨੂੰ ਦਿਲ ਦੀ ਗੱਲ ਖੁੱਲ੍ਹ ਕੇ ਦੱਸੋ।”

ਗੱਲ ਦੱਸੀ ਪਰ ਮਾਂ-ਬਾਪ ’ਤੇ ਕੋਈ ਅਸਰ ਨਾ ਹੋਇਆ। ਫਿਰ ਦੋਵਾਂ ਨੇ ਸ਼ਾਦੀ ਤਾਂ ਕਰ ਲਈ ਪਰ ਉਹ ਮਾਂ-ਬਾਪ ਦੇ ਪਿਆਰ, ਆਸ਼ੀਰਵਾਦ ਤੇ ਸਹਾਰੇ ਤੋਂ ਵਾਂਝੇ ਹੋ ਗਏ।

ਐਨੇ ਸਾਲਾਂ ਬਾਅਦ ਨੀਲਮਾ ਦੀਆਂ ਭਰੀਆਂ ਅੱਖਾਂ ਦੇਖ ਬਲਵੰਤ ਦਾ ਮਨ ਵੀ ਭਰ ਆਇਆ। ਉਹ ਪੁੱਛਣ ਲੱਗਾ, “ਪਰ ਭਾਬੀ ਜੀ, ਹੋਇਆ ਕੀ ਤੇ ਤੁਸੀਂ ਇੱਥੇ ਕਿਸ ਤਰ੍ਹਾਂ?”" ਇਹ ਗੱਲ ਕਰਦੇ ਬਲਵੰਤ ਦੇ ਮਨ ’ਚ ਕੋਈ ਪੀੜ ਜਿਹੀ ਉੱਠੀ।

ਨੀਲਮਾ ਨੇ ਵੀ ਆਪਣੇ ਆਪ ’ਤੇ ਕਾਬੂ ਪਾਇਆ ਤੇ ਦੱਸਣ ਲੱਗੀ, “ਉਹ ਅਕੈਡਮੀ ਵਿੱਚ ਟੀਚਰ ਹੈ। ਅੰਦਰ ਹੀ ਰਿਹਾਇਸ਼ ਮਿਲੀ ਹੋਈ ਹੈ। ਬੜੇ ਚਿਰਾਂ ਬਾਅਦ ਕੋਈ ਕਾਲਜ ਦਾ ਸਾਥੀ ਮਿਲਿਆ ਹੈ। ਜੇਕਰ ਜ਼ਿਆਦਾ ਜਲਦੀ ’ਚ ਨਹੀਂ ਤਾਂ ਆਓ, ਕਵਾਟਰ ਵਿੱਚ ਚਲਦੇ ਹਾਂ। ਆਰਾਮ ਨਾਲ ਗੱਲਾਂ ਕਰਾਂਗੇ।”

“ਠੀਕ ਹੈ, ਕੋਈ ਜਲਦੀ ਨਹੀਂ।”

ਕਵਾਟਰ ’ਚ ਪਹੁੰਚ ਕੇ ਪਾਣੀ ਦੇ ਗਿਲਾਸ ਵਾਲੀ ਟਰੇਅ ਬਲਵੰਤ ਦੇ ਅੱਗੇ ਕਰਦਿਆਂ ਨੀਲਮਾ ਨੇ ਪੁੱਛਿਆ, “ਤੁਸੀਂ ਅੱਜ ਏਧਰ ਕਿਸ ਤਰ੍ਹਾਂ ਆ ਗਏ?”

ਬਲਵੰਤ ਨੇ ਗਿਲਾਸ ਚੁਕਿਆ, ਪਾਣੀ ਪੀਤਾ, ਖਾਲੀ ਗਿਲਾਸ ਟਰੇਅ ਵਿੱਚ ਰੱਖਿਆ ਤੇ ਬੋਲਿਆ, “ਤੁਹਾਨੂੰ ਪਤਾ ਹੀ ਹੈ, ਕਾਲਜ ਤੋਂ ਬਾਅਦ ਮੈਨੂੰ ਨੇਵੀ ਵਿੱਚ ਨੌਕਰੀ ਮਿਲ ਗਈ ਸੀ ਤੇ ਮੈਂ ਬੰਬਈ ਚਲਾ ਗਿਆ ਸੀ। ਨੇਵੀ ਛੱਡਣ ਤੋਂ ਬਾਅਦ ਬੰਬਈ ’ਚ ਹੀ ਨੌਕਰੀ ਕਰਨ ਲੱਗਾ। ਹੁਣ ਵੀ ਉੱਥੇ ਹੀ ਵਧੀਆ ਸੈਂਟ ਹਾਂ। ਐਨੇ ਸਾਲਾਂ ਤੋਂ ਬੰਬਈ ਚ ਰਹਿ ਤਾਂ ਰਿਹਾਂ ਪਰ ਮਨ ਅਸ਼ਾਂਤ ਹੈ।”

“ਅੱਛਾ, ਮੈਂ ਇੱਕ-ਇੱਕ ਕੱਪ ਚਾਹ ਬਣਾ ਲਵਾਂ। ਮੇਰੇ ਮਨ ’ਚ ਵੀ ਬੜੀਆਂ ਗੱਲਾਂ ਨੇ, ਫੇਰ ਆਰਾਮ ਨਾਲ ਗੱਲਾਂ ਕਰਦੇ ਹਾਂ।” ਤੇ ਉਹ ਟਰੇਅ ਚੁੱਕ ਰਸੋਈ ਵੱਲ ਚਲੀ ਗਈ।

ਬੈਠਾ-ਬੈਠਾ ਬਲਵੰਤ ਸੋਚਣ ਲੱਗਾ, “ਕਿਵੇਂ ਉਹ ਆਪਣੇ ਅਮੀਰ

87/ਰੇਤ ਦੇ ਘਰ