ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ’ਚੋਂ ਹੰਝੂ ਵਹਿ ਤੁਰੇ।

ਇਹ ਦਰਦ ਕਹਾਣੀ ਸੁਣ ਕੇ ਬਲਵੰਤ ਦਾ ਵੀ ਮਨ ਭਰ ਆਇਆ ਪਰ ਉਸਨੇ ਨੀਲਮਾ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੂੰ ਆਪਣਾ ਮਨ ਹੌਲਾ ਕਰਨ ਦਿੱਤਾ, ‘ਕੀ ਪਤਾ ਕਿੰਨੇ ਚਿਰਾਂ ਤੋਂ ਇਹ ਹੰਝੂ ਰੋਕੇ ਹੋਏ ਸਨ ਤੇ ਏਥੇ ਕਿਸ ਕੋਲ ਆਪਣਾ ਮਨ ਹੌਲਾ ਕਰ ਸਕਦੀ ਸੀਂ।’

ਕੁੱਝ ਦੇਰ ਚੁੱਪ ਛਾਈ ਰਹੀ। ਫਿਰ ਬਲਵੰਤ ਬੋਲਣ ਲੱਗਾ, “ਕਿੰਨੀ ਅਜੀਬ ਵਿਡੰਬਣਾ ਹੈ ਕਿ ਜੋ ਇਨਸਾਨ ਹਮੇਸ਼ਾ ਲੋਕਾਂ ਲਈ ਸੋਚਦਾ ਰਿਹਾ, ਉਨ੍ਹਾਂ ਦੇ ਕੰਮ ਆਉਂਦਾ ਰਿਹਾ, ਇਹੀ ਲੋਕ ਪੱਖੀ ਸੋਚ ਉਸਦੀ ਮੌਤ ਦਾ ਕਾਰਨ ਬਣ ਗਈ।”  ਕੁੱਝ ਕੁ ਸੰਭਲ ਨੀਲਮਾ ਹੋਰ ਦੱਸਣ ਲੱਗੀ, “ਆਪਣੇ ਤਾਂ ਪਹਿਲਾਂ ਹੀ ਪਾਸਾ ਵੱਟੀ ਬੈਠੇ ਸਨ, ਵੀਰ ਜੀ ਕਿਸੇ ਲੀਡਰ, ਕਿਸੇ ਸਰਕਾਰ ਨੇ, ਕੋਈ ਸਾਰ ਨਹੀਂ ਲਈ। ਸਿਰਫ਼ ਗੱਲਾਂ ਤੇ ਫੋਕੇ ਵਾਅਦੇ। ਇਹ ਤਾਂ ਭਲਾ ਹੋਵੇ ਪ੍ਰੋਫੈਸਰ ਰਾਜ ਕੁਮਾਰ ਜੀ ਦਾ, ਜਿਨ੍ਹਾਂ ਸਾਡੀ ਬਾਂਹ ਫੜੀ ਤੇ ਅਕੈਡਮੀ ਵਿੱਚ ਨੌਕਰੀ ਦਿਵਾਈ। ਰਹਿਣ ਦਾ ਪ੍ਰਬੰਧ ਵੀ ਹੋ ਗਿਆ ਤੇ ਬੱਚੇ ਵੀ ਪੜ੍ਹ ਗਏ।”

“ਦੁੱਖ ਆਪ ਹੀ ਇਨਸਾਨ ਨੂੰ ਅਕਲ ਵੀ ਦੇ ਦਿੰਦੈ ਤੇ ਸਮਝ ਵੀ। ਇਸ ਪਹਾੜ ਜਿੱਡੇ ਦੁੱਖ ਨੇ ਜਿੱਥੇ ਮੈਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ, ਉੱਥੇ ਨਾਲ ਹੀ ਇਹ ਅਹਿਸਾਸ ਵੀ ਕਰਵਾਇਆ, ‘ਨੀਲਮਾ, ਤੈਨੂੰ ਜਿਉਣਾ ਪੈਣੈ, ਆਪਣੇ ਅਮਰੀਕ ਦੀ ਖ਼ਾਤਰ, ਉਨ੍ਹਾਂ ਅਸੂਲਾਂ ਤੇ ਆਦਰਸ਼ਾਂ ਖ਼ਾਤਰ ਅਤੇ ਇਹ ਪਿਆਰ ਦੀਆਂ ਦੋ ਨਿਸ਼ਾਨੀਆਂ ਖ਼ਾਤਰ, ਤੈਨੂੰ ਜਿਉਣਾ ਹੀ ਪੈਣੈ। ਜੇ ਤੂੰ ਹੀ ਢੇਰੀ ਢਾਹ ਕੇ ਬੈਠ ਗਈ, ਤੈਨੂੰ ਵੀ ਸਮਾਜ ਨੇ ਜਿਉਣ ਨੀ ਦੇਣਾ। ਇਹ ਸਮਾਜ ਜੇ ਰਹਿਮ ਦਿਲ ਹੈ ਤਾਂ ਬੜਾ ਬੇਰਹਿਮ ਵੀ। ਤੇਰਾ ਤੇ ਤੇਰੇ ਬੱਚਿਆਂ ਦਾ ਸ਼ੋਸ਼ਣ ਕਰਨ ਲੱਗਿਆਂ ਵੀ ਦੇਰ ਨੀ ਲਾਉਣੀ।’ ਫੇਰ ਤਾਂ ਵੀਰ ਜੀ, ਇਸਨੂੰ ਪਾਗਲਪਣ ਕਹੋ ਜਾਂ ਹਿੰਮਤ, ਮਨ ’ਤੇ ਪੱਥਰ ਧਰ ਲਿਆ। ਸੋਚਿਆ, ਕਿਸੇ ਅੱਗੇ ਹੱਥ ਨੀ ਅੱਡਣੇ। ਇਨ੍ਹਾਂ ਬੱਚਿਆਂ ਨੂੰ ਮਾਂ ਤੇ ਬਾਪ, ਦੋਵੇਂ ਬਣ ਕੇ ਪਾਲਾਂਗੀ। ਇਸ ਹਨ੍ਹੇਰ-ਗਰਦੀ ਵਿੱਚ ਬਥੇਰੇ ਘਰ ਤਬਾਹ ਹੋਏ ਨੇ। ਬੜੀਆਂ ਮਾਵਾਂ ਦੇ ਪੁੱਤ ਮਰੇ ਨੇ। ਬੜੀਆਂ ਦੇ ਸੁਹਾਗ ਉੱਜੜੇ ਨੇ। ਉਹ ਵੀ ਤਾਂ ਜੀਅ ਰਹੀਆਂ ਨੇ। ਬੱਸ ਇਸੇ ਧੀਰਜ ਨੇ ਮੈਨੂੰ ਹੌਸਲਾ ਦਿੱਤਾ ਤੇ ਮੇਰੇ ਅੰਦਰ ਜੀਣ ਦੀ ਚਿੰਗਾਰੀ ਧੁਖਦੀ ਰਹੀ....।” ਤੇ ਬੋਲਦੀ-ਬੋਲਦੀ ਉਹ ਚੁੱਪ ਹੋ ਗਈ।

ਨੀਲਮਾ ਦੇ ਦੁੱਖ ਨੇ ਬਲਵੰਤ ਨੂੰ ਬੁਰੀ ਤਰਾਂ ਝੰਜੋੜ ਦਿੱਤਾ। ਫਿਰ ਨਾਲ ਉਸਦਾ ਆਪਣਾ ਦੁੱਖ ਵੀ ਇਸ 'ਚ ਰਲ-ਗੰਡ ਹੋ ਗਿਆ। ਸੋਚਣ ਲੱਗਾ, ‘ਨਹੀਂ... ਇਹ ਇਕੱਲੀ ਨੀਲਮਾ ਦਾ ਦੁੱਖ ਨਹੀਂ। ਇਕੱਲੇ ਬਲਵੰਡ ਦਾ ਦੁੱਖ ਵੀ ਨਹੀਂ। ਇਹ ਤਾਂ ਮੁਲਕ ਦੇ ਆਮ ਲੋਕਾਂ ਦਾ ਦੁੱਖ ਹੈ। ਇਹ ਤਾਂ ਸਾਰੇ ਮੁਲਕ

91/ਰੇਤ ਦੇ ਘਰ