ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਜਦੋਂ ਅਸੀਂ ਅਜੇ ਬੱਚੇ ਸਾਂ। ਵੱਡਾ ਹੋ ਕੇ ਮੈਂ ਇਸ ਸ਼ਾਦੀ ਲਈ ਤਿਆਰ ਨਹੀਂ ਸੀ। ਮੈਂ ਕਮਲੇਸ਼ ਦੇ ਸੁਭਾਅ ਬਾਰੇ ਸਭ ਜਾਣਦਾ ਸੀ ਪਰ ਪਿਤਾ ਜੀ ਦਾ ਦਬਾਅ ਕਹਿ ਲਵੋ ਜਾਂ ਪਿਤਾ ਜੀ ਦੀ ਜ਼ੁਬਾਨ ਰੱਖਣ ਲਈ, ਮੈਂ ਸ਼ਾਦੀ ਲਈ ਰਾਜ਼ੀ ਹੋ ਗਿਆ। ਸੋਚਿਆ, ਸ਼ਾਇਦ ਸ਼ਾਦੀ ਤੋਂ ਬਾਅਦ ਕਮਲੇਸ਼ ਬਦਲ ਜਾਵੇ।

ਗੱਲ ਸੁਣ ਕੇ ਮੈਂ ਹੈਰਾਨ, “ਵੀਰ ਤੁਹਾਡੇ ਮਨ ਵਿੱਚ ਜੋ ਕੁੱਝ ਵੀ ਸੀ, ਕੀ ਕਮਲੇਸ਼ ਨੂੰ ਇਸ ਬਾਰੇ ਪਤਾ ਸੀ? ਉਸਦਾ ਸ਼ਾਦੀ ਬਾਰੇ ਕੀ ਨਜ਼ਰੀਆ ਸੀ। ਇਸ ਬਾਰੇ ਖੁੱਲ੍ਹ ਕੇ ਤੁਹਾਡੀ ਕੋਈ ਗੱਲ ਤਾਂ ਹੋਈ ਹੋਵੇਗੀ?”

“ਨਹੀਂ....ਅਸੀਂ ਆਪਸ 'ਚ ਕਦੇ ਗੱਲ ਨਹੀਂ ਸੀ ਕੀਤੀ। ਇਹ ਸਾਡੇ ਪਰਿਵਾਰਾਂ ਦਾ ਫੈਸਲਾ ਸੀ। ਬਾਕੀ ਕਮਲੇਸ਼ ਦੀ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਹੋਰ ਚੁੱਪ-ਚਾਪ ਰਹਿਣ ਲੱਗ ਪਈ। ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਨਹੀਂ ਸੀ ਕਰਦੀ। ਫਿਰ ਸ਼ਾਦੀ ਬਾਰੇ ਤਾਂ ਕਰਨੀ ਹੀ ਕੀ ਸੀ। ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਮੈਂ ਕਮਲੇਸ਼ ਦੇ ਦਿਲ ਵਿੱਚ ਪਿਆਰ ਦੇ ਰੰਗ ਭਰਨ ਦੀ ਕੋਸ਼ਿਸ਼ ਕੀਤੀ। ਬੜੇ ਚਾਅ ਸੀ ਮਨ ਅੰਦਰ ....ਆਹ ਕਰਾਂਗੇ, ਵਾਹ ਕਰਾਂਗੇ, ਇੰਝ ਕਰਾਂਗੇ, ਵਗੈਰਾ-ਵਗੈਰਾ। ਤੈਨੂੰ ਪਤਾ ਹੀ ਹੈ ਕਿ ਜਵਾਨ ਮੁੰਡੇ ਵਿਆਹ ਬਾਰੇ ਕੀ-ਕੀ ਸੁਪਨੇ ਦੇਖਦੇ ਨੇ। ਮੈਂ ਵੀ ਦੇਖਦਾ ਸੀ ਪਰ ਹਰ ਗੱਲ ਬੇ-ਮਾਅਨਾ ਹੀ ਰਹੀ। ਉਸਦਾ ਇੱਕੋ ਜਵਾਬ ਹੁੰਦਾ, ‘ਛੱਡੋ ਜੀ, ਮੈਨੂੰ ਇਹ ਸਭ ਚੰਗਾ ਨੀ ਲੱਗਦਾ।’ ਫੇਰ ਤਾਂ ਬੱਸ ਸਭ ਕੁੱਝ ਖ਼ੁਸ਼ਕ ਰੁਟੀਨ ਜਿਹਾ ਬਣਿਆ ਰਿਹਾ। ਬੱਚੇ ਪੈਦਾ ਹੋ ਗਏ। ਫੇਰ ਉਹ ਬੱਚਿਆਂ ’ਚ ਰੁੱਝੀ ਰਹਿਣ ਲੱਗੀ, ਹੁਣ ਤਾਂ ਬਹਾਨਾ ਵੀ ਸੀ। ਸੋ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।”

ਇਹ ਗੱਲਾਂ ਸੁਣ ਮੇਰੀ ਹਮਦਰਦੀ ਵਿਜੈ ਨਾਲ ਹੋਰ ਵਧਣ ਲੱਗੀ, “ਦੇਖੋ ਯਾਰ ਸਭ ਕੁੱਝ ਜਾਣਦੇ ਹੋਏ, ਆਪਣੇ ਪਿਤਾ ਜੀ ਦੀ ਜ਼ੁਬਾਨ ਰੱਖਣ ਲਈ ਐਨਾ ਵੱਡਾ ਸਬਰ ਦਾ ਘੁੱਟ ਭਰ ਲਿਆ।” ਪਰ ਸਤਿਬੀਰ ਤੇ ਕੁਲਜੀਤ ਵਾਲੀ ਗੱਲ ਅਜੇ ਵੀ ਉੱਥੇ ਦੀ ਉੱਥੇ ਖੜੀ ਮਨ 'ਚ ਖਟਕ ਰਹੀ ਸੀ। ਇਨ੍ਹਾਂ ਗੱਲਾਂ ਦਾ ਉਸ ਪਰਿਵਾਰ ਨਾਲ ਕੀ ਸਬੰਧ ਹੋਇਆ। ਮੈਂ ਪੁੱਛਿਆ ਤਾਂ ਕੁਲਜੀਤ ਹੁਰਾਂ ਬਾਰੇ ਸੀ ਪਰ ਵਿਜੈ ਨੇ ਗੱਲ ਕਮਲੇਸ਼ ਵੱਲ ਘੁੰਮਾ ਦਿੱਤੀ, ਗੱਲ ਕਿੱਧਰ ਨੂੰ ਗਈ।

ਮਨ ਦੀ ਬੇਚੈਨੀ ਵਧਦੀ ਜਾ ਰਹੀ ਸੀ। ਮੈਂ ਬਹੁਤਾ ਚਿਰ ਸਬਰ ਨਾ ਕਰ ਸਕਿਆ। ਬੜਾ ਬੇਬਾਕ ਹੋ ਕੇ ਮੈਂ ਕਿਹਾ, “ਵੀਰ ਇਹ ਤਾਂ ਸਭ ਠੀਕ ਹੈ ਪਰ ਮੈਂ ਤਾਂ ਸਤਿਬੀਰ ਤੇ ਕੁਲਜੀਤ ਹੋਰਾਂ ਬਾਰੇ ਪੁੱਛ ਰਿਹਾ ਸੀ।”

“ਹਾਂ! ਕੁਲਜੀਤ।” ਉਹ ਇੰਝ ਬੋਲਿਆ, ਜਿਵੇਂ ਕੁੱਝ ਭੁੱਲਿਆ ਯਾਦ ਆਇਆ ਹੋਵੇ।

“ਲੈ ਸੁਣ ਫੇਰ ....ਉਹ ਕਹਾਣੀ ਵੀ ਸੁਣ। ਤੁਹਾਡੇ ਵਾਂਗ ਹੀ ਸਤਿਬੀਰ

96/ਰੇਤ ਦੇ ਘਰ