ਸਮੱਗਰੀ 'ਤੇ ਜਾਓ

ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾਦੀ

ਦਾਦੀ! ਦਾਦੀ! ਬਾਤ ਸੁਣਾ।
ਰਾਤੋ ਵੱਡੀ ਬਾਤ ਬਣਾ।

ਨਹੀਂ ਸੁਣਾਈ ਖੜ੍ਹਨਾ ਨੀ।
ਤੇਰੀ ਗੋਦੀ ਵੜਨਾ ਨੀ।

ਜਾ ਕੇ ਟੀ.ਵੀ. ਦੇਖੂੰਗਾ।
ਬਾਤ ਲਈ ਨਾ ਆਖੂੰਗਾ।

ਲੈ ਤੂੰ ਆਪਣੇ ਕੋਲ ਬਿਠਾ।
ਭਰੂੰ ਹੁੰਘਾਰਾ ਬੋਲੀ ਜਾ।

ਰੇਲੂ ਰਾਮ ਦੀ ਬਸ - 11