ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੌਂਕੀ ਨਾ

ਨਾ ਵੇ ਕੁੱਤਿਆ! ਭੌਂਕੀ ਨਾ।
ਸਾਡਾ ਡਰਜੂਗਾ ਮੁੰਨਾ।

ਰੋਟੀ ਤੈਨੂੰ ਪਾਉਣੀ ਨਹੀਂ।
ਚਾਹੇ ਪੂਛ ਹਿਲਾਉਂਦਾ ਰਹੀਂ।

ਚੋਰ ਪਏ ਤੇ ਚੌਂਕੇ ਨਾ।
ਲੋੜ ਪਈ ਤੇ ਭੌਂਕੇ ਨਾ।

ਸਾਰਾ ਦਿਨ ਕੁਰਲਾਵੇਂ ਤੂੰ।
ਲੰਡਰਪੁਣਾ ਦਿਖਾਵੇਂ ਤੂੰ।

ਰੇਲੂ ਰਾਮ ਦੀ ਬੱਸ - 16